ਮੇਰੇ ਕੋਲ ਦੋ ਰਾਹ ਸੀ ਇਕ ਪਰਿਵਾਰ ਤੇ ਦੂਜਾ ਪੰਜਾਬ, ਮੈਂ ਯਾਰੋ ਪੰਜਾਬ ਚੁਣਿਆ, ਮੇਰੇ ਪਹਿਲੀਂ ਪਤਨੀ ਨੇ ਬੱਚਿਆਂ ਨੂੰ ਬਹੁਤ ਚੰਗੇ ਸੰਸਕਾਰ ਦਿੱਤੇ – CM ਮਾਨ

0
428

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਸਰਾ ਵਿਆਹ ਕਰਵਾਉਣ ਜਾ ਰਹੇ ਹਨ। ਉਹਨਾਂ ਦਾ 2015 ਵਿਚ ਤਲਾਕ ਹੋ ਗਿਆ ਸੀ। ਸੀਐਮ ਮਾਨ ਨੇ ਕਿਹਾ ਕਿ ਮੇਰੀ ਪਹਿਲੀਂ ਘਰਵਾਲੀ ਚੰਗੀ ਸੀ। ਉਸ ਨੇ ਬੱਚਿਆਂ ਨੂੰ ਬਹੁਤ ਹੀ ਸੁਹਿਰਦ ਤਰੀਕੇ ਨਾਲ ਪਾਲਿਆ ਹੈ। ਜਿੱਥੇ ਕਿਤੇ ਉਸ ਨੂੰ ਕਿਸੇ ਚੀਜ਼ ਦੀ ਲੋੜ ਪਈ ਮੈਂ ਦਿੱਤੀ ਹੈ। ਬੱਚਿਆਂ ਨੂੰ ਉਸਨੇ ਚੰਗੇ ਸੰਸਕਾਰ ਦਿੱਤੇ ਹਨ। ਮੇਰੇ ਕੋਲ ਦੋ ਰਾਹ ਸੀ। ਇਕ ਪਰਿਵਾਰ ਤੇ ਦੂਜਾ ਪੰਜਾਬ। ਮੈਂ ਯਾਰੋ ਪੰਜਾਬ ਚੁਣ ਲਿਆ।

ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਅੱਜ ਹਰਿਆਣਾ ਦੇ ਪਿੰਡ ਪਿਹੋਵਾ ਦੀ ਰਹਿਣ ਵਾਲੀ 32 ਸਾਲਾ ਡਾ ਗੁਰਪ੍ਰੀਤ ਕੌਰ ਨਾਲ ਮਾਨ ਲਾਵਾਂ ਲੈਣਗੇ। ਡਾ ਗੁਰਪ੍ਰੀਤ ਕੌਰ ਪੇਸ਼ੇ ਤੋਂ MBBS ਡਾਕਟਰ ਹੈ। ਉਹ ਮਾਨ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ ਜਾਣਦੇ ਹਨ। ਮਾਂ ਹਰਪਾਲ ਕੌਰ ਦੀ ਇੱਛਾ ਸੀ ਕਿ ਉਸਦਾ ਬੇਟਾ ਆਪਣਾ ਘਰ ਵਸਾਵੇ। ਮਾਂ ਦੀ ਇੱਛਾ ਪੂਰੀ ਕਰਨ ਲਈ ਮਾਨ ਅੱਜ ਵਿਆਹ ਕਰਵਾਉਣ ਜਾ ਰਹੇ ਹਨ।

ਸੀਐਮ ਭਗਵੰਤ ਮਾਨ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋਵੇਗਾ। ਚੰਡੀਗੜ੍ਹ ਦੇ ਸੈਕਟਰ 9 ਵਿਚ ਗੁਰਦੁਆਰੇ ਦਸਵੀਂ ਪਾਤਿਸ਼ਾਹੀ ਵਿਚ ਲਾਵਾਂ ਹੋਣਗੀਆਂ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਆਹ ਵਿਚ ਸ਼ਾਮਲ ਹੋਣਗੇ। ਇਸ ਵਿਆਹ ਵਿਚ ਬਹੁਤਾ ਵੱਡਾ ਇਕੱਠ ਨਹੀਂ ਹੋਵੇਗਾ। ਮਾਨ ਤੇ ਡਾ ਗੁਰਪ੍ਰੀਤ ਦੇ ਪਰਿਵਾਰ ਵਾਲੇ ਹੀ ਹੋਣਗੇ।