ਭਗਵੰਤ ਮਾਨ ਦੇ ਵਿਆਹ ‘ਚ ਪਿਤਾ ਦੀਆਂ ਰਸਮਾਂ ਅਰਵਿੰਦ ਕੇਜਰੀਵਾਲ ਨਿਭਾਉਣਗੇ, ਸੀਐਮ ਦੇ ਪਿਤਾ ਮਾਸਟਰ ਮੋਹਿੰਦਰ ਦੀ ਹੋ ਚੁੱਕੀ ਹੈ ਮੌਤ

0
415

ਜਲੰਧਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਵਿਚ ਮਾਨ ਦੇ ਪਿਤਾ ਦੀ ਭੂਮਿਕਾ ਅਰਵਿੰਦ ਕੇਜਰੀਵਾਲ ਨਿਭਾਉਣਗੇ। ਭਗਵੰਤ ਦੇ ਪਿਤਾ ਮਾਸਟਰ ਮੋਹਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹ ਪੇਸ਼ੇ ਵਜੋਂ ਸਕੂਲ ਅਧਿਆਪਕ ਸਨ। ਹੁਣ ਪਿਤਾ ਵਾਲੀਆਂ ਸਾਰੀਆਂ ਰਸਮਾਂ ਅਰਵਿੰਦ ਕੇਜਰੀਵਾਲ ਨਿਭਾਉਣ ਜਾ ਰਹੇ ਹਨ। ਚੰਡੀਗੜ੍ਹ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਭਗਵੰਤ ਮਾਨ ਸਾਹਬ ਲਈ ਵੱਡਾ ਦਿਨ ਹੈ। ਉਹ ਜਿੰਦਗੀ ‘ਚ ਇਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਹਨਾਂ ਨੇ ਇਸ ਸਮੇਂ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ।