ਵੱਡੀ ਖਬਰ ! ਕੇਦਾਰਨਾਥ ਮੰਦਰ ਸਣੇ ਚਾਰੇ ਧਾਮਾਂ ਨੇੜੇ ਰੀਲ ਤੇ ਵੀਡੀਓ ਬਣਾਉਣ ‘ਤੇ ਰੋਕ, ਇਸ ਤਰੀਕ ਤਕ ਨਹੀਂ ਹੋਣਗੇ VIP ਦਰਸ਼ਨ

0
2360

ਉਤਰਾਖੰਡ | ਚਾਰਧਾਮ ਯਾਤਰਾ ਲਈ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿਖੇ ਸ਼ਰਧਾਲੂਆਂ ਦੀ ਭੀੜ ਪ੍ਰਸ਼ਾਸਨ ਲਈ ਲਗਾਤਾਰ ਚੁਣੌਤੀ ਬਣ ਰਹੀ ਹੈ। ਭਾਰੀ ਭੀੜ ਦੇ ਮੱਦੇਨਜ਼ਰ ਉੱਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂਰੀ ਨੇ ਵੀਆਈਪੀ ਦਰਸ਼ਨਾਂ ‘ਤੇ ਪਾਬੰਦੀ 31 ਮਈ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਪਾਬੰਦੀ 25 ਮਈ ਤੱਕ ਲਗਾਈ ਗਈ ਸੀ।

ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਮੋਬਾਈਲ ਫ਼ੋਨ ਲੈ ਕੇ ਜਾਣ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਸ਼ਰਧਾਲੂ ਮੰਦਰ ਦੇ 50 ਮੀਟਰ ਦੇ ਦਾਇਰੇ ‘ਚ ਰੀਲਾਂ ਅਤੇ ਵੀਡੀਓ ਨਹੀਂ ਬਣਾ ਸਕਣਗੇ।

ਉੱਤਰਾਖੰਡ ਸਰਕਾਰ ਨੇ ਪਿਛਲੇ ਦੋ ਦਿਨਾਂ ‘ਚ 5 ਵੱਡੀਆਂ ਮੀਟਿੰਗਾਂ ਕੀਤੀਆਂ ਹਨ ਪਰ ਯਮੁਨੋਤਰੀ ਅਤੇ ਗੰਗੋਤਰੀ ਮਾਰਗਾਂ ‘ਤੇ ਲੱਗੇ ਲੰਬੇ ਟ੍ਰੈਫਿਕ ਜਾਮ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ। ਹਾਲਾਂਕਿ ਕੁਝ ਰਾਹਤ ਦੀ ਗੱਲ ਇਹ ਹੈ ਕਿ ਦੋ ਦਿਨ ਪਹਿਲਾਂ 20 ਤੋਂ 25 ਘੰਟੇ ਲੱਗਣ ਵਾਲੇ ਟਰੈਫਿਕ ਦਾ ਸਮਾਂ ਹੁਣ ਘਟ ਗਿਆ ਹੈ।