ਬਠਿੰਡਾ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਦੇਣ ਵਾਲਾ ਸੀ ਅੰਜਾਮ

0
8057

ਬਠਿੰਡਾ, 27 ਫਰਵਰੀ | ਬਠਿੰਡਾ ਪੁਲਿਸ ਦੇ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਪਾਰਟੀ ਵੱਲੋਂ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਜੋ ਕਿ ਬਾਹਰੋਂ ਅਸਲਾ ਮੰਗਵਾ ਕੇ ਅੱਗੇ ਸਪਲਾਈ ਕਰਦਾ ਸੀ, ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਇਕ ਪਿਸਤੌਲ 9 ਐੱਮ.ਐੱਮ ਸਮੇਤ 10 ਕਾਰਤੂਸ ਅਤੇ 4 ਮੋਬਾਈਲ ਫੋਨ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਵੇਖੋ ਵੀਡੀਓ

ਰਾਜੇਸ਼ ਸਨੇਹੀ ਡੀ.ਐੱਸ.ਪੀ (ਤਲਵੰਡੀ ਸਾਬੋ) ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਨਵਦੀਪ ਸਿੰਘ ਚੱਠਾ ਪੁੱਤਰ ਸੁਖਦੇਵ ਸਿੰਘ ਵਾਸੀ ਨੈਸ਼ਨਲ ਕਾਲੋਨੀ ਬਠਿੰਡਾ ਬੀ ਕੈਟਾਗਰੀ ਦਾ ਗੈਂਗਸਟਰ ਹੈ ਜੋ ਕਿ ਅਸਲਾ ਐਕਟ ਥਾਣਾ ਤਲਵੰਡੀ ਸਾਬੋ ਵਿਚ ਦੋਸ਼ੀ ਹੈ।

Gangster Goldy Brar, linked to singer Sidhu Moose Wala's murder, declared terrorist by Govt - BusinessToday

ਉਹ ਹੁਣ ਨਾਜਾਇਜ਼ ਅਸਲੇ ਸਮੇਤ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਤਲਵੰਡੀ ਸਾਬੋ ਦੇ ਏਰੀਏ ਰਾਮਾਂ ਰੋਡ ਉਤੇ ਘੁੰਮ ਰਿਹਾ ਹੈ, ਜਿਸ ਨੂੰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਪਾਰਟੀ ਵੱਲੋਂ ਮੌਕੇ ਉਤੇ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਇਕ ਪਿਸਤੌਲ 9 ਐੱਮ.ਐੱਮ ਸਮੇਤ 10 ਕਾਰਤੂਸ ਅਤੇ 4 ਫੋਨ ਬਰਾਮਦ ਕੀਤੇ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।