ਲੁਧਿਆਣਾ : ਪੇਪਰ ‘ਚ ਨਕਲ ਕਰਦੇ ਫੜੇ ਜਾਣ ਦੇ ਵਿਦਿਆਰਥੀ ਨੇ ਕਾਲਜ ਦੀ 7ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ

0
2201

ਲੁਧਿਆਣਾ | ਪੀਸੀਟੀਈ ਕਾਲਜ ਦੇ ਬੀ.ਕਾਮ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਵਿਦਿਆਰਥੀ ਦਾ ਨਾਂ ਸ਼ਮਸ਼ੇਰ ਹੈ। ਡੀਐਮਸੀ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅੱਜ ਵਿਦਿਆਰਥੀ ਦਾ ਵਾਤਾਵਰਣ ਵਿਗਿਆਨ ਦਾ ਪੇਪਰ ਸੀ। ਪ੍ਰੀਖਿਆ ਦੌਰਾਨ ਅਧਿਆਪਕ ਨੂੰ ਸ਼ਮਸ਼ੇਰ ‘ਤੇ ਨਕਲ ਮਾਰਨ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ਮਸ਼ੇਰ ਦੇ ਕੋਲ ਜਿਓਮੈਟਰੀ ਬਾਕਸ ਵਿਚੋਂ ਸਲਿੱਪਾਂ ਮਿਲੀਆਂ।

ਸਵਾਲਾਂ ਦੇ ਜਵਾਬ ਸਲਿੱਪਾਂ ‘ਤੇ ਲਿਖੇ ਹੋਏ ਸਨ। ਅਧਿਆਪਕ ਨੇ ਤੁਰੰਤ ਉਸ ਨੂੰ ਐਗਜ਼ਾਮੀਨਰ ਸੁਪਰਡੈਂਟ ਕੋਲ ਭੇਜ ਦਿੱਤਾ। ਉਥੇ ਸ਼ਮਸ਼ੇਰ ਨੇ ਆਪਣੀ ਗਲਤੀ ਕਬੂਲੀ। ਇਸ ਦੌਰਾਨ ਉਹ ਪ੍ਰੀਖਿਆ ਕੇਂਦਰ ਛੱਡ ਕੇ ਕਾਲਜ ਦੀ ਕਿਸੇ ਹੋਰ ਇਮਾਰਤ ਵਿਚ ਚਲਾ ਗਿਆ।

ਸ਼ਮਸ਼ੇਰ ਨੇ ਉਸ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਅਧਿਆਪਕ ਖੂਨ ਨਾਲ ਲੱਥਪੱਥ ਹਾਲਤ ਵਿਚ ਸ਼ਮਸ਼ੇਰ ਨੂੰ ਤੁਰੰਤ ਡੀਐਮਸੀ ਹਸਪਤਾਲ ਲੈ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।