ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

0
4140

ਨਵੀਂ ਦਿੱਲੀ, 26 ਫਰਵਰੀ | ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਦਾ ਅੱਜ 72 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਇਸ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਨਾਯਾਬ ਨੇ ਦਿੱਤੀ ਹੈ। ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਏ। ਪੰਕਜ ਉਧਾਸ ਨੂੰ 2006 ‘ਚ ਪਦਮਸ਼੍ਰੀ  ਐਵਾਰਡ ਮਿਲਿਆ ਸੀ।

ਗਜ਼ਲ ਗਾਇਕ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਪੰਕਜ ਉਧਾਸ ਦਾ ਜਨਮ 17 ਮਈ 1951 ਨੂੰ ਗੁਜਰਾਤ ਦੇ ਜੇਤਪੁਰ ਵਿਚ ਹੋਇਆ ਸੀ। ਉਹ ਆਪਣੇ ਤਿੰਨੋਂ ਭਰਾਵਾਂ ਵਿਚ ਸਭ ਤੋਂ ਛੋਟੇ ਸਨ। ਉਨ੍ਹਾਂ ਦਾ ਪਰਿਵਾਰ ਰਾਜਕੋਟ ਕੋਲ ਚਰਖਾੜੀ ਨਾਂ ਦੇ ਕਸਬੇ ਦਾ ਰਹਿਣ ਵਾਲਾ ਸੀ।

Entertainment : Pankaj Udhas: जियें तो जियें कैसे, चांदी जैसा रंग, यहां  जानिए पंकज उधास की 5 हिट गजलें - Khabar Uttarakhand - Latest Uttarakhand  News In Hindi, उत्तराखंड समाचारਪੰਕਜ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣਾ ਕਰੀਅਰ ਗਾਇਕੀ ਵਿਚ ਬਣਾਉਣਗੇ। ਉਨ੍ਹਾਂ ਦਿਨਾਂ ਵਿਚ ਭਾਰਤ ਤੇ ਚੀਨ ਵਿਚ ਯੁੱਧ ਚੱਲ ਰਿਹਾ ਸੀ। ਇਸੇ ਦੌਰਾਨ ਲਤਾ ਮੰਗੇਸ਼ਕਰ ਦਾ ‘ਏ ਮੇਰੇ ਵਤਨ ਕੇ ਲੋਗੋ’ ਗਾਣਾ ਰਿਲੀਜ਼ ਹੋਇਆ ਸੀ। ਪੰਕਜ ਨੂੰ ਇਹ ਗਾਣਾ ਬਹੁਤ ਪਸੰਦ ਆਇਆ। ਉਨ੍ਹਾਂ ਨੇ ਬਿਨਾਂ ਕਿਸੇ ਦੀ ਮਦਦ ਨਾਲ ਇਸ ਗਾਣੇ ਨੂੰ ਉਸੇ ਲੈਅ ਤੇ ਸੁਰ ਨਾਲ ਤਿਆਰ ਕੀਤਾ।

ਇਕ ਦਿਨ ਸਕੂਲ ਦੇ ਪ੍ਰਿੰਸੀਪਲ ਨੂੰ ਪਤਾ ਲੱਗਾ ਕਿ ਉਹ ਗਾਇਕੀ ਵਿਚ ਬਿਹਤਰ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਪ੍ਰੇਅਰ ਟੀਮ ਦਾ ਹੈੱਡ ਬਣਾ ਦਿੱਤਾ ਗਿਆ। ਇਕ ਦਿਨ ਪੰਕਜ ਦੇ ਸਕੂਲ ਦੇ ਟੀਚਰ ਆਏ ਤੇ ਉਨ੍ਹਾਂ ਨੂੰ ਕਲਚਰਲ ਪ੍ਰੋਗਰਾਮ ਵਿਚ ਇਕ ਗਾਣੇ ਦੀ ਫਰਮਾਇਸ਼ ਕੀਤੀ। ਪੰਕਜ ਨੇ ‘ਏ ਮੇਰੇ ਵਤਨ ਦੇ ਲੋਗੋਂ’ ਗਾਣਾ ਗਾਇਆ। ਉਨ੍ਹਾਂ ਦੇ ਇਸ ਗੀਤ ਨਾਲ ਉਥੇ ਬੈਠੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੇ ਫਿਲਮ ‘ਕਾਮਨਾ’ ਵਿਚ ਆਪਣੇ ਇਕ ਗਾਣੇ ਨੂੰ ਆਵਾਜ਼ ਦਿੱਤੀ।

ਵਿਦੇਸ਼ ਵਿਚ ਪੰਕਜ ਨੂੰ ਗਾਣੇ ਦੀ ਕਲਾ ਨਾਲ ਬਹੁਤ ਪਾਪੂਲੈਰਿਟੀ ਮਿਲੀ। ਇਸ ਦੌਰਾਨ ਐਕਟਰ ਤੇ ਪ੍ਰੋਡਿਊਸਰ ਰਾਜੇਂਦਰ ਕੁਮਾਰ ਨੇ ਉਨ੍ਹਾਂ ਦੇ ਗਾਣਿਆਂ ਨੂੰ ਸੁਣਿਆ ਤੇ ਇਕ ਫਿਲਮ ਲਈ ਗੀਤ ਗਾਣ ਲਈ ਕਿਹਾ। ਫਿਰ ਉਨ੍ਹਾਂ ਨੇ ਫਿਲਮ ‘ਨਾਮ’ ਵਿਚ ਗਜ਼ਲ ‘ਚਿੱਠੀ ਆਈ ਹੈ’ ਨੂੰ ਆਪਣੀ ਆਵਾਜ਼ ਦਿੱਤੀ।