ਕਿਸਾਨ ਦੀਆਂ ਗ੍ਰਿਫਤਾਰੀਆਂ ਦੇ ਵਿਰੋਧ ‘ਚ ਉਸਮਾ ਟੋਲ ਪਲਾਜ਼ਾ ‘ਤੇ ਧਰਨਾ ਦੂਜੇ ਦਿਨ ਵੀ ਜਾਰੀ

0
1532

ਤਰਨਤਾਰਨ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਤੇ ਭਰਾਤਰੀ 16 ਜਥੇਬੰਦੀਆ ਵੱਲੋ 22 ਅਗਸਤ ਨੂੰ ਚੰਡੀਗੜ੍ਹ ਲੱਗਣ ਵਾਲੇ ਸਾਂਝੇ ਮੋਰਚੇ ਦੇ ਕਿਸਾਨ ਆਗੂਆ ਨੂੰ ਸਰਕਾਰ ਵੱਲੋ ਘਰਾਂ ‘ਚ ਨਜਰ ਬੰਦ ਕਰਕੇ ਤੇ ਕਈ ਆਗੂਆਂ ਨੂੰ ਬਿਨਾ ਕਿਸੇ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ।

ਜਿਸ ਦੇ ਵਿਰੋਧ ‘ਚ ਉਸਮਾ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਜਿਲ੍ਹਾ ਸਕੱਤਰ ਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ ਨੇ ਕੀਤੀ ਤੇ ਕਿਹਾ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਗੁਲਾਮ ਹੋ ਚੁੱਕੀ ਜੋ ਮੋਦੀ ਸਰਕਾਰ ਦੀ ਬੋਲੀ ਬੋਲ ਰਹੀਂ ਹੈ।

ਧਰਨੇ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੰਦੀ ਨੇ ਪੰਜਾਬ ਸਰਕਾਰ ਦੀ ਸਖਤ ਸਬਦਾ ‘ਚ ਨਿਖੇਧੀ ਕੀਤੀ ਤੇ ਜੰਮ ਕੇ ਨਾਅਰੇ ਬਾਜੀ ਕੀਤੀ ।

ਧਰਨੇ ‘ਚ ਸੂਬੇ ਦੀ ਚੱਲ ਰਹੀਂ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੂੰ ਪ੍ਰਸਾਸ਼ਨ ਵੱਲੋ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਜਥੇਬੰਦੀ ਦੇ ਯੋਧਿਆ ਵੱਲੋ ਵਿਰੋਧ ਕੀਤਾ ਗਿਆ ਤਾਂ ਪ੍ਰਸ਼ਾਸਨ ਨੂੰ ਪਿਛਾਂਹ ਮੁੜਨਾ ਪਿਆ।

ਪ੍ਰੈਸ ਨੋਟ ਜਾਰੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ ਤੇ ਭੁਪਿੰਦਰ ਸਿੰਘ ਭਿੰਦਾ ਖਡੂਰ ਸਾਹਿਬ  ਨੇ ਦੱਸਿਆ ਕਿ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਮੀਟਿੰਗ ਦੌਰਾਨ ਕਿਹਾ ਕਿ ਲੋਂਗੋਵਾਲ ਦੇ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਸ਼ਹੀਦੀ ਨੂੰ ਸਲੂਟ ਕਰਦੇ ਹੋਏ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਲੋਂਗੋਵਾਲ ‘ਚ ਜੋ ਪੰਜਾਬ ਪ੍ਰਸ਼ਾਸਨ ਵੱਲੋ ਸਰਕਾਰ ਦੀ ਸਹਿ ਤੇ ਲਾਠੀਚਾਰਜ ਸਾਡੀ ਮਤਾਵਾ, ਭੈਣਾ, ਬੁਜਰਗਾਂ ਤੇ ਕਹਿਰ ਦਾ ਤਸਦਤ ਢਾਅ ਲੱਤਾ ਤੋੜੀਆਂ ਗਈਆਂ ਹਨ। ਇੱਕ ਕਿਸਾਨ ਦੀ ਮੌਤ ਹੋ ਗਈ ਹੈ,

ਜਿਨ੍ਹਾਂ ਚਿਰ ਸ਼ਹੀਦ ਕਿਸਾਨ ਨੂੰ 10 ਲੱਖ ਰੁਪਏ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਤੇ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ ਅਤੇ ਜਿੰਨਾ ਕਿਸਾਨਾਂ ਦੀਆ ਲੱਤਾ ਬਾਹਾਂ ਟੁੱਟੀਆਂ ਹਨ ਉਨ੍ਹਾਂ ਨੂੰ 2, ਲੱਖ ਤੇ ਘੱਟ ਸੱਟਾਂ ਵਾਲਿਆਂ ਨੂੰ 1 ਲੱਖ ਰੁਪਏ ਬਣਦਾ ਮੁਆਵਜਾ ਦਿੱਤਾ ਜਾਵੇ ।

ਇਸ ਦੇ ਨਾਲ ਹੀ ਕਿਸਾਨਾਂ ਮਜ਼ਦੂਰਾਂ ਦੀਆ ਮੰਗਾਂ ਜਿਸ ‘ਚ ਪੰਜਾਬ ਦੇ ਜਿਹੜੇ ਹਲਕੇ ‘ਚ ਹੜ੍ਹਾਂ ਨਾਲ ਲੋਕਾ ਦੀਆ ਫਸਲਾਂ ਤਬਾਹ ਹੋ ਗਈਆਂ ਹਨ ਉਨ੍ਹਾਂ ਨੂੰ ਪ੍ਤੀ ਏਕੜ ਦੇ ਹਿਸਾਬ ਨਾਲ 50 ਹਜਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਜਿਨ੍ਹਾਂ ਲੋਕਾ ਦਾ ਜਾਨੀ ਨੁਕਸਾਨ ਹੋਇਆ ਉਨ੍ਹਾਂ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇ ਨਾਲ ਜਿਵੇ ਘਰਾਂ ਦਾ ਨੁਕਸਾਨ ਹੋਇਆ ਉਨ੍ਹਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਜਿਨ੍ਹਾਂ ਦੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਨ੍ਹਾਂ ਨੂੰ 1-1 ਲੱਖ ਦੇ ਮੁਆਵਜਾ ਦਿੱਤਾ ਜਾਵੇ।