ਲੁਧਿਆਣਾ ਦੇ ਵਿਅਕਤੀ ਨੌਕਰ ਨੂੰ ਮਾਲਕ ਬਣਾ ਕੇ ਹੜੱਪੀ ਜ਼ਮੀਨ, ਅਧਿਕਾਰੀਆਂ ਵੀ ਖਾ ਗਏ ਧੋਖਾ, ਕਰ ਦਿੱਤੀ ਰਜਿਸਟਰੀ

0
2368
ਸੰਕੇਤ ਫੋਟੋ
ਸੰਕੇਤ ਫੋਟੋ

ਜਗਰਾਓਂ ‘ਚ ਲੁਧਿਆਣਾ ਦੇ ਇਕ ਵਿਅਕਤੀ ਨੇ ਜ਼ਮੀਨ ਹੜੱਪਣ ਲਈ ਅਜਿਹਾ ਮਾਲਾ ਰਚਿਆ ਕਿ ਅਧਿਕਾਰੀ ਵੀ ਹੈਰਾਨ ਰਹਿ ਗਏ। ਮੁਲਜ਼ਮ ਨੇ ਪਹਿਲਾਂ ਆਪਣੇ ਨੌਕਰ ਨੂੰ ਜ਼ਮੀਨ ਦਾ ਮਾਲਕ ਬਣਾਇਆ ਅਤੇ ਜਾਅਲੀ ਆਧਾਰ ਕਾਰਡ ਸਮੇਤ ਉਸ ਦਾ ਪਛਾਣ ਪੱਤਰ ਤਿਆਰ ਕਰਵਾਇਆ।

ਫਿਰ ਜ਼ਮੀਨ ਲਈ ਪਾਵਰ ਆਫ਼ ਅਟਾਰਨੀ ਤਿਆਰ ਕਰ ਕੇ ਜ਼ਮੀਨ ਇਕ ਔਰਤ ਨੂੰ ਵੇਚ ਦਿੱਤੀ। ਜਿਵੇਂ ਹੀ ਅਸਲ ਮਾਲਕ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਥਾਣਾ ਜੋਧਾ ਵਿਖੇ ਨੰਬਰਦਾਰ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਸਾਜ਼ਿਸ਼ ਰਚਨ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਗੁਰਇਕਬਾਲ ਸਿੰਘ ਵਾਸੀ ਮਕਾਨ ਨੰਬਰ 14 ਬੱਡੇਵਾਲ ਰੋਡ ਲੁਧਿਆਣਾ, ਪ੍ਰਦੀਪ ਸਿੰਘ ਵਾਸੀ ਦਾਖਾ, ਨੰਬਰਦਾਰ ਲਕਸ਼ਮਣ ਸਿੰਘ ਵਾਸੀ ਭਾਟੀਆ ਅਤੇ ਕੁਲਦੀਪ ਸਿੰਘ ਵਾਸੀ ਰੁੜਕਾ ਕਲਾਂ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੋਧਾ ਦੇ ਏ.ਐਸ.ਆਈ ਕਾਬਲ ਸਿੰਘ ਨੇ ਦੱਸਿਆ ਕਿ ਪੀੜਤ ਸੁਖਪਾਲ ਸਿੰਘ ਉਰਫ਼ ਬਾਵਾ ਵਾਸੀ ਮਕਾਨ ਨੰਬਰ 209 ਸੈਕਟਰ 9 ਸੀ, ਚੰਡੀਗੜ੍ਹ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਕੋਲ 26 ਕਨਾਲ 12 ਮਰਲੇ ਜ਼ਮੀਨ ਪਿੰਡ ਖੰਡੂਰ ਵਿਚ ਹੈ ।

ਇਸ ਨੂੰ ਹੜੱਪਣ ਲਈ ਮੁਲਜ਼ਮ ਗੁਰਇਕਬਾਲ ਸਿੰਘ ਨੇ ਇਕ ਸਾਜ਼ਿਸ਼ ਤਹਿਤ ਆਪਣੇ ਨੌਕਰ ਪ੍ਰਦੀਪ ਸਿੰਘ ਨੂੰ ਸੁਖਪਾਲ ਸਿੰਘ ਵਜੋਂ ਤਿਆਰ ਕਰਵਾਇਆ ਅਤੇ ਪਹਿਲਾਂ ਪਾਵਰ ਆਫ਼ ਅਟਾਰਨੀ ਤਿਆਰ ਕਰਵਾਈ। ਇੰਨਾ ਹੀ ਨਹੀਂ ਮੁਲਜ਼ਮ ਨੇ ਸੁਖਪਾਲ ਸਿੰਘ ਦੇ ਨਾਂ ’ਤੇ ਬਣੇ ਪ੍ਰਦੀਪ ਸਿੰਘ ਦੇ ਜਾਅਲੀ ਆਈਡੀ ਪਰੂਫ਼ ਵੀ ਹਾਸਲ ਕੀਤੇ। ਇਸ ਖੇਡ ਵਿਚ ਨੰਬਰਦਾਰ ਲਕਸ਼ਮਣ ਸਿੰਘ ਅਤੇ ਕੁਲਦੀਪ ਸਿੰਘ ਨੇ ਸਹਿਯੋਗ ਦਿੱਤਾ।

ਮੁਲਜ਼ਮ ਨੇ ਬੜੀ ਚਲਾਕੀ ਨਾਲ ਮੁੱਲਾਪੁਰ ਦਾਖਾ ਤੋਂ ਜ਼ਮੀਨ ਦੀ ਪਾਵਰ ਆਫ਼ ਅਟਾਰਨੀ ਲੈ ਕੇ ਆਪਣੀ ਜ਼ਮੀਨ ਇਯਾਲੀ ਕਲਾਂ ਦੀ ਰਹਿਣ ਵਾਲੀ ਇਕ ਔਰਤ ਨੂੰ ਵੇਚ ਦਿੱਤੀ। ਇਸ ਦੌਰਾਨ ਰਜਿਸਟਰੀ ਕਰਵਾਉਂਦੇ ਹੋਏ ਮੁਲਜ਼ਮਾਂ ਨੇ ਪ੍ਰਦੀਪ ਸਿੰਘ ਨੂੰ ਸੁਖਪਾਲ ਸਿੰਘ ਦੱਸ ਕੇ ਜ਼ਮੀਨ ਦੀ ਰਜਿਸਟਰੀ ਕਰਵਾ ਲਈ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀ ਛਾਪੇਮਾਰੀ ਜਾਰੀ ਹੈ ਪਰ ਅਧਿਕਾਰੀਆਂ ਨੂੰ ਕੋਈ ਸੁਰਾਗ ਨਹੀਂ ਲੱਗਾ। ਅਧਿਕਾਰੀਆਂ ਨੇ ਆਈਡੀ ਪਰੂਫ ਦੀ ਜਾਂਚ ਕੀਤੀ ਅਤੇ ਰਜਿਸਟ੍ਰੇਸ਼ਨ ਕੀਤੀ। ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਚਾਰੇ ਦੋਸ਼ੀਆਂ ਦੇ ਖਿਲਾਫ ਥਾਣਾ ਜੋਧਾ ਵਿਚ ਸਾਜ਼ਿਸ਼ ਰਚਨ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਚਾਰੋਂ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।