Wednesday, November 20, 2024
Home Blog Page 1935
ਬਾਬਾ ਬਕਾਲਾ. ਅੱਜ ਕਰੀਬ ਸ਼ਾਮ 4 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਤੋਂ ਹੋਲਾ-ਮੁੱਹਲਾ ਆਨੰਦਪੁਰ ਸਾਹਿਬ ਵਿੱਖੇ ਗਠੜੀ ਘਰ ਦੀ ਸੇਵਾ ਦੇ ਲਈ ਸੇਵਾਦਾਰ ਰਵਾਨਾ ਹੋਏ। ਇਸ ਸੰਬੰਧੀ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਸਮੁੱਚੇ ਸੇਵਾਦਾਰ ਇਕਤਰ ਹੋਏ। ਪ੍ਰਧਾਨ ਤਰਸੇਮ ਸਿੰਘ ਨੇ ਸਮੂਹ ਸੇਵਾਦਾਰਾਂ ਨੂੰ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਪ੍ਰੈਸ ਸਕੱਤਰ ਹਰਮਿੰਦਰ ਸਿੰਘ ਗਿੱਲ ਕਾਲੇਕੇ ਨੇ ਕਿਹਾ ਸਾਨੂੰ ਸਮਝਣਾ ਚਾਹੀਦਾ ਹੈ ਕਿ...
ਕੋਲਕਾਤਾ. ਭਾਰਤ ‘ਚ ਵੀ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸਦੇ ਮੱਦੇਨਜਰ ਸਰਕਾਰ ਆਪਣੇ ਪੱਧਰ ਤੇ ਇਸ ਤੋਂ ਬਚਾਅ ਲਈ ਅਹਿਮ ਕਦਮ ਚੁੱਕ ਰਹੀ ਹੈ। ਕੋਰੋਨਾਵਾਇਰਸ ਤੋਂ ਬਚਾਅ ਲਈ ਕੋਲਕਾਤਾ ਵਿੱਚ ਨਰੇਂਦਰ ਮੋਦੀ ਦਾ ਨਾਂ ਲਿਖੇ ਮਾਸਕ ਵੰਡੇ ਜਾ ਰਹੇ ਹਨ। ਇਹ ਮਾਸਕ ਭਾਜਪਾ ਨੇਤਾਵਾਂ ਅਤੇ ਵਰਕਰਾਂ ਵਲੋਂ ਵੰਡੇ ਜਾ ਰਹੇ ਹਨ। ਭਾਜਪਾ ਦੇ ਦਫਤਰਾਂ ਦੇ ਬਾਹਰ ਇਹ ਮਾਸਕ...
ਅਮ੍ਰਿਤਸਰ. ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਅੱਜ ਅਮ੍ਰਿਤਸਰ ਵਿੱਖੇ ਅਕਾਲ ਤਖਤ ਸਾਹਿਬ ਪਹੁੰਚ ਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਲਿਖਿਤ ਤੋਰ ਤੇ ਮਾਫੀ ਮੰਗੀ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਗੀਤ ‘ਜੱਟੀ ਜਿਉਣੇ ਮੌੜ ਵਰਗੀ’ ‘ਚ ਮਾਈ ਭਾਗੋ ਦਾ ਜ਼ਿਕਰ ਕਰਕੇ ਕਾਫੀ ਸਮੇਂ ਤੋਂ ਵਿਵਾਦਾਂ ‘ਚ ਰਹੇ। ਉਹਨਾਂ ਖਿਲਾਫ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਪ੍ਰਦਰਸ਼ਨ ਕਰਕੇ...
ਨਵੀਂ ਦਿੱਲੀ. ਨਿਰਭਯਾ ਮਾਮਲੇ ਵਿੱਚ ਪਟਿਆਲਾ ਹਾਉਸ ਕੋਰਟ ਨੇ ਦੋਸ਼ੀਆਂ ਨੂੰ ਚੌਥੀ ਵਾਰ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5:30 ਵਜੇ ਫਾਂਸੀ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਆਖਰੀ ਤਾਰੀਖ ਹੈ, ਪਰ ਦੋਸ਼ੀ ਏਪੀ ਸਿੰਘ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਅਜੇ...
ਨਵੀਂ ਦਿੱਲੀ. ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਲਗਭਗ 6ਕਰੋੜ ਸ਼ੇਅਰ ਧਾਰਕਾਂ ਨੂੰ ਝਟਕਾ ਦਿੱਤਾ ਹੈ। ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ ਹੁਣ ਆਪਣੇ ਮੈਂਬਰਾਂ ਨੂੰ ਉਨ੍ਹਾਂ ਦੇ ਪ੍ਰੋਵੀਡੈਂਟ ਫੰਡ (PF) 'ਤੇ 8.55 ਦੀ ਬਜਾਏ 8.5 ਪ੍ਰਤੀਸ਼ਤ ਵਿਆਜ ਅਦਾ ਕਰੇਗਾ। ਵਿੱਤੀ ਸਾਲ 2019-20 ਲਈ ਵਿਆਜ ਦਰਾਂ ਵਿਚ 0.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ। ਇਹ ਜਾਣਕਾਰੀ ਕੇਂਦਰੀ ਸ਼੍ਰਮ ਮੰਤਰੀ ਸੰਤੋਸ਼ ਗੰਗਵਾਰ ਨੇ...
ਮੁਕਤਸਰ. ਸਕੂਲੀ ਬੱਚੀਆਂ ਨਾਲ ਭਰੇ ਇਕ ਆਟੋ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਹੈ। ਇਹ ਹਾਦਸਾ ਪਿੰਡ ਵੜਿੰਗ ਅਤੇ ਪਿੰਡ ਹਰਾਜ ਵਿਚਾਲੇ ਵਾਪਰਿਆ। ਹਾਦਸੇ ਵਿੱਚ 3 ਬੱਚੇ ਬੁਰੀ ਤਰਾਂ ਜਖਮੀ ਹੋ ਗਏ ਤੇ ਆਟੋ ਦੇ ਪਰਖੱਚੇ ਉੱਡ ਗਏ। ਜਖਮੀ ਬੱਚੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਈਆ ਗਿਆ ਹੈ। ਜੱਖਮੀ ਬੱਚੇ ਪਿੰਡ ਕੋਟਲੀ ਸੰਘਰ ਸਕੂਲ ਦੇ ਵਿਦਿਆਰਥੀ ਹਨ। ਪਿੰਡ ਵਾਸੀਆਂ...
ਨਵੀਂ ਦਿੱਲੀ. ਹਰ ਨੌਕਰੀਪੇਸ਼ਾ ਵਿਅਕਤੀ ਇਸ ਆਸ ਵਿੱਚ ਹੀ ਕੰਮ ਕਰਦਾ ਹੈ ਕਿ ਉਸਦੀ ਸੈਲਰੀ ਸਾਲ ਵਿੱਚ ਇਕ ਵਾਰ ਜਰੂਰ ਵਧੇਗੀ। ਪਰ ਹੁਣ ਇਹ ਵੱਡੀ ਖਬਰ ਆ ਰਹੀ ਹੈ ਕਿ ਸਰਕਾਰ ਇੰਡਸਟ੍ਰਿਅਲ ਸੈਕਟਰ ਵਿੱਚ ਕੰਮ ਕਰ ਰਹੇ ਕਰਮਚਾਰਿਆਂ ਦੇ ਲਈ ਨਵੀਂ ਸੌਗਾਤ ਲੈ ਕੇ ਆ ਰਹੀ ਹੈ। ਜਿਸਦੇ ਮੁਤਾਬਕ ਕਰਮਚਾਰਿਆਂ ਦੀ ਸੈਲਰੀ ਸਾਲ ਵਿੱਚ ਦੋ ਵਾਰ ਵਧਾਈ ਜਾਇਆ ਕਰੇਗੀ। ਜਿਕਰਯੋਗ...
ਨਵੀਂ ਦਿੱਲੀ. ਬਾਲੀਵੁਡ ਅਦਾਕਾਰ ਇਰਫਾਨ ਖਾਨ ਅਤੇ ਕਰੀਨਾ ਕਪੂਰ ਦੀ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਨਵਾਂ ਗੀਤ  ‘ਕੁੜੀ ਨੂੰ ਨੱਚਣੇ ਦੇ’ ਰਿਲੀਜ਼ ਹੋ ਗਿਆ ਹੈ। ਇਸਨੂੰ ‘ਵਿਸ਼ਾਲ ਦਾਦਲਾਨੀ’ ਨੇ ਗਾਇਆ ਹੈ, ਸੰਗੀਤ ਸਚਿਨ-ਜਿਗ਼ਰ ਦਾ ਹੈ ਅਤੇ ਬੋਲ ਪ੍ਰਿਆ ਸਾਰਈਆ ਨੇ ਲਿੱਖੇ ਹਨ। ਗੀਤ ਵਿੱਚ ਸਾਰੀਆਂ ਅਭਿਨੇਤਰੀਆਂ ਸੈਲੀਬਰੇਸ਼ਨ ਕਰਦਿਆਂ ਨਜ਼ਰ ਆ ਰਹੀਆਂ ਹਨ। ਇਰਫਾਨ...
ਜਲੰਧਰ. ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਾਜਾਰਾਂ ‘ਚ ਅਜਿਹੇ ਰਸਾਇਣਿਕ ਰੰਗ ਵਿਕ ਰਹੇ ਹਨ, ਜੋ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਵੱਡੇ ਪੱਧਰ 'ਤੇ ਚੀਨੀ ਰੰਗਾਂ ਦੀ ਵਿਕਰੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਅੰਦਰ ਹੋ ਰਹੀ ਹੈ, ਉੱਥੇ ਹੀ ਕੈਪਸੂਲ ਦੇ ਰੂਪ ਵਿਚ ਰਸਾਇਣਿਕ ਰੰਗਾਂ ਦੀ ਵਿਕਰੀ ਵੀ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਖਾਲੀ ਕੈਪਸੂਲਾਂ ਦੇ...
ਲੁਧਿਆਣਾ. ਯਾਦਵਪੁਰ ਯੂਨੀਵਰਸਿਟੀ ਕੋਲਕਾਤਾ (ਪੱਛਮੀ ਬੰਗਾਲ)  ਤੋਂ ਭਾਰਤੀ ਕਵਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੰਗਾਲੀ ਕਵਿੱਤਰੀ ਡਾ. ਸੁਤਾਪਾ ਸੇਨਗੁਪਤਾ ਨੇ ਪੰਜਾਬੀ ਕਵੀਆਂ ਨਾਲ ਮੁਲਾਕਾਤ ਕੀਤੀ। ਭਾਰਤ ਸਰਕਾਰ ਦੇ ਮਾਨਵ ਵਿਕਾਸ ਮੰਤਰਾਲੇ ਵੱਲੋਂ ਪ੍ਰਾਯੋਜਿਤ ਇਸ ਪ੍ਰਾਜੈਕਟ ਅਧੀਨ ਡਾ. ਸੁਤਾਪਾ ਸੇਨਗੁਪਤਾ ਵਲੋਂ ਚੰਡੀਗੜ੍ਹ, ਨਵੀਂ ਦਿੱਲੀ, ਲਖਨਊ, ਵਾਰਾਨਸੀ, ਹੈਦਰਾਬਾਦ ਤੇ ਦੇਸ਼ ਦੇ ਬਾਕੀ ਹਿੱਸਿਆਂ ਚੌਂ ਵੀ ਭਾਰਤੀ ਕਵਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕੀਤੀ...
- Advertisement -

MOST POPULAR