ਹੋਲਾ-ਮੁੱਹਲਾ ਆਨੰਦਪੁਰ ਸਾਹਿਬ ਗਠੜੀ ਘਰ ਦੀ ਸੇਵਾ ਲਈ ਸੇਵਾਦਾਰ ਹੋਏ ਰਵਾਨਾ

0
360

ਬਾਬਾ ਬਕਾਲਾ. ਅੱਜ ਕਰੀਬ ਸ਼ਾਮ 4 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਤੋਂ ਹੋਲਾ-ਮੁੱਹਲਾ ਆਨੰਦਪੁਰ ਸਾਹਿਬ ਵਿੱਖੇ ਗਠੜੀ ਘਰ ਦੀ ਸੇਵਾ ਦੇ ਲਈ ਸੇਵਾਦਾਰ ਰਵਾਨਾ ਹੋਏ। ਇਸ ਸੰਬੰਧੀ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਸਮੁੱਚੇ ਸੇਵਾਦਾਰ ਇਕਤਰ ਹੋਏ।

ਪ੍ਰਧਾਨ ਤਰਸੇਮ ਸਿੰਘ ਨੇ ਸਮੂਹ ਸੇਵਾਦਾਰਾਂ ਨੂੰ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਪ੍ਰੈਸ ਸਕੱਤਰ ਹਰਮਿੰਦਰ ਸਿੰਘ ਗਿੱਲ ਕਾਲੇਕੇ ਨੇ ਕਿਹਾ ਸਾਨੂੰ ਸਮਝਣਾ ਚਾਹੀਦਾ ਹੈ ਕਿ ਬਿਨਾਂ ਭਾਗਾਂ ਤੋਂ ਸੇਵਾ ਨਸੀਬ ਨਹੀਂ ਹੁੰਦੀ, ਸੋ ਅਸੀਂ ਵਡਭਾਗੇ ਹਾਂ, ਜੋ ਸਾਨੂੰ ਇਸ ਪਾਵਨ ਦਿਹਾੜੇ ਮੌਕੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਾਨੂੰ ਸਭ ਨੂੰ ਸੰਗਤਾਂ ਦੀ ਤਨ ਮਨ ਨਿਮਰਤਾ ਅਤੇ ਪੂਰੇ ਸਤਿਕਾਰ ਨਾਲ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸੁਖਦੇਵ ਸਿੰਘ ਮੀਤ ਪ੍ਰਧਾਨ, ਰਾਵਲਪ੍ਰੀਤ ਸਿੰਘ ਗਿੱਲ, ਗੁਰਮੀਤ ਸਿੰਘ, ਸ਼ਰਨਜੀਤ ਸਿੰਘ ਹੈਪੀ, ਗੁਰਬੀਰ ਸਿੰਘਾ, ਰਵੀ ਫੌਜੀ, ਗੁਰਪ੍ਰੀਤ ਸਿੰਘ ਗੋਪੀ, ਜੁਗਰਾਜ ਸਿੰਘ ਮਨੀ, ਸਤਨਾਮ ਸਿੰਘ, ਅਕਾਸ਼ ਚਾਹਲ, ਅਕਾਸ਼ਦੀਪ ਸਿੰਘ ਕਾਲੇਕੇ ਅਤੇ ਸੰਦੀਪ ਸਿੰਘ ਖਾਲਸਾ ਰਈਆ ਆਦਿ ਹਾਜਰ ਸਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।