ਕੋਰੋਨਾਵਾਇਰਸ ‘ਤੇ ਸਿਆਸਤ, ਕੋਲਕਾਤਾ ‘ਚ ਵੰਡੇ ਜਾ ਰਹੇ PM MODI ਦਾ ਨਾਂ ਲਿਖੇ ਮਾਸਕ

0
372

ਕੋਲਕਾਤਾ. ਭਾਰਤ ‘ਚ ਵੀ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸਦੇ ਮੱਦੇਨਜਰ ਸਰਕਾਰ ਆਪਣੇ ਪੱਧਰ ਤੇ ਇਸ ਤੋਂ ਬਚਾਅ ਲਈ ਅਹਿਮ ਕਦਮ ਚੁੱਕ ਰਹੀ ਹੈ। ਕੋਰੋਨਾਵਾਇਰਸ ਤੋਂ ਬਚਾਅ ਲਈ ਕੋਲਕਾਤਾ ਵਿੱਚ ਨਰੇਂਦਰ ਮੋਦੀ ਦਾ ਨਾਂ ਲਿਖੇ ਮਾਸਕ ਵੰਡੇ ਜਾ ਰਹੇ ਹਨ। ਇਹ ਮਾਸਕ ਭਾਜਪਾ ਨੇਤਾਵਾਂ ਅਤੇ ਵਰਕਰਾਂ ਵਲੋਂ ਵੰਡੇ ਜਾ ਰਹੇ ਹਨ। ਭਾਜਪਾ ਦੇ ਦਫਤਰਾਂ ਦੇ ਬਾਹਰ ਇਹ ਮਾਸਕ ਲੋਕਾਂ ਨੂੰ ਵੰਡੇ ਜਾ ਰਹੇ ਹਨ। ਪਛੱਮੀ ਬੰਗਾਲ ਵਿੱਚ ਵੀ ਭਾਜਪਾ ਵਲੋਂ ਅਜਿਹੇ ਮਾਸਕ ਵੰਡੇ ਜਾ ਰਹੇ ਹਨ। ਇਹਨਾਂ ਮਾਸਕ ਦੇ ਉੱਤੇ ‘ਸੇਵ ਫਰਾੱਮ ਕੋਰੋਨਾਵਾਇਰਸ ਇਨਫੈਕਸ਼ਨ ਮੋਦੀ ਜੀ’ ਲਿਖੀਆ ਹੈ। ਇਸਦੇ ਨਾਲ ਕਮਲ ਦਾ ਫੁੱਲ ਬਣਿਆ ਹੋਇਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।