ਛਤੀਸਗੜ੍ਹ, ਰਾਜਸਥਾਨ ਤੇ MP ‘ਚ ਵਿਧਾਨ ਸਭਾ ਚੋਣਾਂ ਜਿੱਤੀ BJP, ਸਿਰਫ ਤੇਲੰਗਾਨਾ ‘ਚ ਹੀ ਜਿੱਤ ਸਕੀ ਕਾਂਗਰਸ

0
1410

ਰਾਜਸਥਾਨ, 3 ਦਸੰਬਰ | BJP ਨੇ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਛਤੀਸਗੜ੍ਹ, ਰਾਜਸਥਾਨ ਤੇ MP ‘ਚ ਜਿੱਤ ਦਰਜ ਕੀਤੀ ਹੈ ਸਿਰਫ ਤੇਲੰਗਾਨਾ ‘ਚ ਕਾਂਗਰਸ ਨੂੰ ਜਿੱਤ ਹਾਸਲ ਹੋਈ ਹੈ। ਭਾਜਪਾ ਦੇ ਮੰਤਰੀ ਇਸ ਨੂੰ ਸੈਮੀਫਾਈਨਲ ਦਾ ਟਰੇਲਰ ਦੱਸ ਰਹੇ ਹਨ। ਭਾਜਪਾ ਦੇਸ਼ ਦੇ 12 ਸੂਬਿਆਂ ’ਚ ਸੱਤਾਧਾਰੀ ਪਾਰਟੀ ਬਣੀ ਹੈ ਜਦਕਿ ਕਾਂਗਰਸ 3 ਸੂਬਿਆਂ ਤਕ ਸਿਮਟ ਗਈ ਹੈ। ਤੇਲੰਗਾਨਾ ‘ਚ ਕਾਂਗਰਸ ਨੇ BRS ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਭਾਜਪਾ ਨੂੰ ਬੰਪਰ ਜਿੱਤ ਮਿਲੀ ਹੈ।

MP Election Results 2023 LIVE: BJP towards a brute majority; Congress swept away | Hindustan Times

4 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਸਾਫ਼ ਹੋ ਚੁੱਕੇ ਹਨ। ਨਤੀਜਿਆਂ ਤੋਂ ਬਾਅਦ ਹੁਣ ਦੇਸ਼ ਦੇ ਕੁੱਲ 28 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ 16 ਵਿਚ ਭਾਜਪਾ ਦੀ ਸਰਕਾਰ ਹੋਵੇਗੀ। ਇਨ੍ਹਾਂ 12 ਸੂਬਿਆਂ ‘ਚ ਭਾਜਪਾ ਆਪਣੇ ਦਮ ‘ਤੇ ਸੱਤਾ ‘ਚ ਰਹੇਗੀ। ਦੱਸ ਦਈਏ ਕਿ ਸਿਰਫ ਗਠਜੋੜ ਦੇ ਨਾਲ ਕਾਂਗਰਸ ਕੁੱਲ 5 ਰਾਜਾਂ ਵਿਚ ਸੱਤਾ ਵਿਚ ਬਣੀ ਹੋਈ ਹੈ।

PM Modi Turns 70: A Look at How Narendra Modi Celebrated his Last 5 Birthdays | In Pictures

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਭਾਰਤੀ ਜਨਤਾ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਐਤਵਾਰ ਨੂੰ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਭਾਰਤ ਦੇ ਲੋਕਾਂ ਨੂੰ ਚੰਗੇ ਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਕਰਨ ਵਾਲਿਆਂ ‘ਤੇ ਹੀ ਭਰੋਸਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਪੋਸਟ ਵਿਚ, ਮੋਦੀ ਨੇ ਚੋਣ ਨਤੀਜਿਆਂ ਨੂੰ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇਕ ‘ਮਜ਼ਬੂਤ ​​ਕਦਮ’ ਦੱਸਿਆ ਅਤੇ ਤਿੰਨਾਂ ਸੂਬਿਆਂ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ, “ਜਨਤਾ ਜਨਾਰਦਨ ਨੂੰ ਸਲਾਮ! ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਚੋਣ ਨਤੀਜੇ ਇਹ ਦਰਸਾ ਰਹੇ ਹਨ ਕਿ ਭਾਰਤ ਦੇ ਲੋਕਾਂ ਦਾ ਭਰੋਸਾ ਸਿਰਫ਼ ਸੁਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਵਿਚ ਹੈ, ਉਨ੍ਹਾਂ ਦਾ ਵਿਸ਼ਵਾਸ ਭਾਜਪਾ ਵਿਚ ਹੈ। ਉਨ੍ਹਾਂ ਨੇ ਇਨ੍ਹਾਂ ਚੋਣਾਂ ‘ਚ ਭਾਜਪਾ ‘ਤੇ ਪਿਆਰ, ਭਰੋਸਾ ਅਤੇ ਆਸ਼ੀਰਵਾਦ ਦਿਖਾਉਣ ਲਈ ਸਾਰੇ ਸੂਬਿਆਂ ਦੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੀ ਭਲਾਈ ਲਈ ਅਣਥੱਕ ਕੰਮ ਕਰਦੇ ਰਹਾਂਗੇ।”

Election Results 2022: BJP Wins 4 Key Polls But Loses To KCR, Blow For Team  Nitish: 10 Facts

ਇਸ ਮੌਕੇ ਮੋਦੀ ਨੇ ਪਾਰਟੀ ਦੇ ਸਾਰੇ ‘ਮਿਹਨਤੀ ਵਰਕਰਾਂ’ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ‘ਸ਼ਾਨਦਾਰ ਮਿਸਾਲ’ ਕਾਇਮ ਕੀਤੀ ਹੈ। ਉਨ੍ਹਾਂ ਕਿਹਾ, “ਤੁਸੀਂ ਜਿਸ ਤਰ੍ਹਾਂ ਭਾਜਪਾ ਦੀਆਂ ਵਿਕਾਸ ਅਤੇ ਗਰੀਬ ਭਲਾਈ ਨੀਤੀਆਂ ਨੂੰ ਲੋਕਾਂ ਵਿਚ ਲਿਆਂਦਾ ਹੈ, ਉਸ ਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ। ਅਸੀਂ ਵਿਕਸਿਤ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਹੇ ਹਾਂ। ਅਸੀਂ ਨਾ ਤਾਂ ਰੁਕਣਾ ਹੈ ਅਤੇ ਨਾ ਹੀ ਥੱਕਣਾ ਹੈ। ਅਸੀਂ ਭਾਰਤ ਨੂੰ ਜੇਤੂ ਬਣਾਉਣਾ ਹੈ। ਅੱਜ ਅਸੀਂ ਮਿਲ ਕੇ ਇਸ ਦਿਸ਼ਾ ਵਿਚ ਇਕ ਮਜ਼ਬੂਤ ​​ਕਦਮ ਚੁੱਕਿਆ ਹੈ।

PM ਮੋਦੀ ਨੇ ਤੇਲੰਗਾਨਾ ਦੇ ਲੋਕਾਂ ਦਾ ਭਾਜਪਾ ਦੇ ਪੱਖ ‘ਚ ਵੋਟ ਪਾਉਣ ਲਈ ਧੰਨਵਾਦ ਵੀ ਪ੍ਰਗਟਾਇਆ ਅਤੇ ਉਮੀਦ ਪ੍ਰਗਟਾਈ ਕਿ ਪਿਛਲੇ ਕੁਝ ਸਾਲਾਂ ‘ਚ ਦੱਖਣੀ ਸੂਬੇ ‘ਚ ਭਾਜਪਾ ਪ੍ਰਤੀ ਲੋਕਾਂ ਦੇ ਸਮਰਥਨ ‘ਚ ਵਾਧਾ ਜਾਰੀ ਰਹੇਗਾ।

ਇਕ ਹੋਰ ਪੋਸਟ ਵਿਚ, ਉਨ੍ਹਾਂ ਕਿਹਾ, “ਤੇਲੰਗਾਨਾ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਭਾਜਪਾ ਦਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਸਾਲਾਂ ਦੌਰਾਨ, ਇਹ ਸਮਰਥਨ ਸਿਰਫ ਵਧਿਆ ਹੈ ਅਤੇ ਇਹ ਰੁਝਾਨ ਆਉਣ ਵਾਲੇ ਸਮੇਂ ਵਿਚ ਜਾਰੀ ਰਹੇਗਾ। ” ਉਨ੍ਹਾਂ ਕਿਹਾ, “ਤੇਲੰਗਾਨਾ ਨਾਲ ਸਾਡਾ ਰਿਸ਼ਤਾ ਅਤੁੱਟ ਹੈ ਅਤੇ ਅਸੀਂ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗੇ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)