ਭਾਈ ਨਿਰਮਲ ਸਿੰਘ ਦੇ ਸੰਸਕਾਰ ‘ਤੇ ਧਰਮ-ਸਮਾਜ ਦੇ ਠੇਕਦਾਰਾਂ, ਸਿਆਸੀ ਹਸਤੀਆਂ ਤੇ ਪ੍ਰਸ਼ਾਸਨ ਦੀ ਚੁੱਪੀ ਖ਼ਤਰਨਾਕ

0
11192

-ਨਿਰੰਜਨ ਸਿੰਘ

ਕੀ ਕੋਈ ਉਨ੍ਹਾਂ ਲੋਕਾਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾ ਸਕਦਾ ਹੈ ਜਿਨ੍ਹਾਂ ਨੇ ਭਾਈ ਨਿਰਮਲ ਸਿੰਘ ਜੀ ਦੇ ਅੰਤਿਮ ਸੰਸਕਾਰ ਨੂੰ ਅੰਮ੍ਰਿਤਸਰ ਸਾਹਿਬ ਅਤੇ ਪਿੰਡ ਵੇਰਕਾ ਵਿਖੇ ਸੰਸਕਾਰ ਸਥਾਨਾਂ ਵਿਚ ਨਹੀਂ ਹੋਣ ਦਿੱਤਾ? ਧਰਮ ਦੇ ਅਖੌਤੀ ਰਖਵਾਲਿਆਂ, ਸਮਾਜ ਦੇ ਠੇਕੇਦਾਰ, ਸਿਆਸੀ ਵੱਡੀਆਂ ਹਸਤੀਆਂ ਅਤੇ ਪ੍ਰਸ਼ਾਸਨ ਦੀ ਚੁੱਪੀ ਖਤਰਨਾਕ ਹੈ। ਸਚਾਈ ਦੀ ਸਿਰਫ ਇੱਕ ਪਰਿਭਾਸ਼ਾ ਹੈ, ਜਾਂ ਤਾਂ ਕੋਈ ਸਹੀ ਪੱਖ ਦੇ ਨਾਲ ਹੈ ਜਾਂ ਗਲਤ ਪੱਖ ਦੇ ਨਾਲ, ਕੋਈ ਵਿਚਕਾਰਲਾ ਰਸਤਾ ਨਹੀਂ ਹੈ, ਸਹੀ ਅਤੇ ਗਲਤ ਦਾ ਕੋਈ ਮੁਲਾਕਾਤ ਬਿੰਦੂ ਨਹੀਂ ਹੈ। ਇਹ ਹੈਰਾਨ ਕਰ ਰਿਹਾ ਹੈ ਕਿ ਪਦਮ ਪੁਰਸਕਾਰਾਂ ਨਾਲ ਸਬੰਧਿਤ ਪ੍ਰੋਟੋਕੋਲ ਦੀ ਵੀ ਪਾਲਣਾ ਨਹੀਂ ਕੀਤੀ ਗਈ। ਕੀ ਉੱਚ ਸਿੱਖ ਸਿਧਾਂਤ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਮ੍ਰਿਤਕ ਦੇਹ ਦਾ ਇਸ ਤਰੀਕੇ ਨਾਲ ਬੇਹੁਰਮਤੀ ਕਰਨ ਦੀ ਇਜਾਜ਼ਤ ਦਿੰਦੇ ਹਨ, ਜਿਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਵੀ ਦਿੱਤੀ ਹੋਵੇ? ਉਨ੍ਹਾਂ ਲੋਕਾਂ ਦੀ ਚੁੱਪੀ ਜੋ ਧਰਮ, ਸਮਾਜ ਅਤੇ ਸਰਕਾਰ ਵਿਚ ਮਾਅਨੇ ਰੱਖਦੇ ਹਨ, ਖਤਰਨਾਕ ਅਤੇ ਨਾ ਕਾਬਿਲੇ ਮਾਫੀ ਹੈ।

(ਲੇਖਕ ਇੰਫੋਰਸਮੈਂਟ ਡਾਇਰੈਕਟੋਰੇਟ ‘ਚ ਡਿਪਟੀ ਡਾਇਰੈਕਟਰ ਹਨ।)