ਗ਼ਦਰ ਪਾਰਟੀ ਲਹਿਰ : ਜਿਹਨੇ ਇੱਕ ਸਦੀ ਜਾਗਦੀ ਰੱਖੀ..!

0
49765

ਡਾ. ਸਰਬਜੀਤ ਸਿੰਘ, ਚੇਅਰਮੈਨ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੱਕ ਪ੍ਰਤੀਬੱਧ ਚਿੰਤਨੀ ਕਾਮਾ ਹੈ। ਉਹ ਵਿਚਾਰ ਨੂੰ ਇਤਿਹਾਸਕ ਪਰਿਪੇਖ ‘ਚ ਦੇਖਣ ਵਾਲੇ ਤੇ ਇਤਿਹਾਸ ਨੂੰ ਵਿਚਾਰਧਾਰਕ ਪੈਂਤੜੇ ਤੋਂ ਪਰਖਣ ਵਾਲੇ ਚਿੰਤਕ ਹਨ। ਉਹਨਾਂ ਗਦਰ ਪਾਰਟੀ ਲਹਿਰ ਦੇ ਖਾਸੇ ਨੂੰ ਸਮਝਦਿਆਂ ਉਹਨੂੰ ਇਤਿਹਾਸ ਦੀ ਲਗਾਤਾਰਤਾ ‘ਚੋਂ ਪਛਾਣਿਆ ਅਤੇ ਪੇਸ਼ ਕੀਤਾ ਹੈ। ਉਹਨਾਂ ਦੀ ਸੁਰ ਸੰਵਾਦੀ ਹੈ। ਉਹ ਤਿੱਖੇ ਸਵਾਲਾਂ ਦੇ ਬੜੀ ਸਹਿਜਤਾ ਨਾਲ ਜਵਾਬ ਦੇ ਜਾਂਦੇ ਹਨ। ਹੋਏ ਬੀਤੇ ਨੂੰ ਖੰਗਾਲਦਿਆਂ ਉਤ ਵਿਚਾਰਧਾਰਕ ਪਹੁੰਚ ਦਾ ਪੱਲਾ ਨਹੀਂ ਛੱਡਦੇ। ਉਹਨਾਂ ਦੇ ਗਦਰੀ ਬਾਬਆਿਂ ਦੇ ਵਿਚਾਰਾਂ ਨਾਲ ਸੰਵਾਦ ਰਚਾਉਂਦਿਆਂ, ਪੇਸ਼ ਹਨ ਕੁੱਝ ਸੰਵਾਦੀ ਜਵਾਬ ਤਲਬੀਆਂ! ਦੇਸ ਰਾਜ ਕਾਲੀ