ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਕੁੜੀਆਂ ਬਾਰੇ ਵੀ ਸੋਚੇ ਸਰਕਾਰ

0
12974

-ਦੀਪਿਕਾ ਗਰਗ

ਤਕਰੀਬਨ 2 ਮਹੀਨੇ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫਿਊ ਨੇ ਆਮ ਆਦਮੀ ਦੀ ਜ਼ਿੰਦਗੀ ਪਟਰੀ ਤੋਂ ਉਤਾਰ ਦਿੱਤੀ ਹੈ। ਹਾਲਾਂਕਿ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਮਜ਼ਦੂਰ, ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ। ਲੌਕਡਾਊਨ 4 ਵਿਚ ਕਾਫੀ ਕੰਮਕਾਰ ਚਾਲੂ ਕੀਤੇ ਗਏ ਹਨ ਪਰ ਇਕ ਗੰਭੀਰ ਵਿਸ਼ਾ ਜਿਸ ਵੱਲ ਅਜੇ ਤੱਕ ਕਿਸੇ ਸਰਕਾਰ ਦਾ ਧਿਆਨ ਨਹੀਂ ਗਿਆ, ਉਹ ਹੈ ਕਿ ਸਾਡੇ ਮੁਲਕ ਵਿਚ ਦਹੇਜ ਦੀ ਬਿਮਾਰੀ ਵੀ ਘੱਟ ਨਹੀਂ ਹੈ। ਉਸ ਦਹੇਜ ਜਾਂ ਘਰੇਲੂ ਹਿੰਸਾ ਕਰਕੇ ਜਿਹੜੀਆਂ ਧੀਆਂ-ਭੈਣਾਂ ਆਪਣੇ ਪਤੀ ਤੋਂ ਅਲੱਗ, ਕੋਰਟ ਵਲੋਂ ਲਗਾਏ ਗੁਜਾਰੇ ਭੱਤੇ ਉੱਤੇ ਆਪਣਾ ਜੀਵਨ ਬਤੀਤ ਕਰ ਰਹੀਆਂ ਹਨ। ਜਿਹੜੇ ਪਤੀ ਪਹਿਲਾਂ ਹੀ ਪੂਰਾ ਖਰਚਾ ਨਹੀਂ ਦਿੰਦੇ ਸੀ, ਹੁਣ ਲੌਕਡਾਊਨ ਕਰਕੇ ਜਾਂ ਆਮ ਜਨਤਾ ਲਈ ਕੋਰਟ ਬੰਦ ਹੋਣ ਕਰਕੇ ਕੁਝ ਵੀ ਨਹੀਂ ਦੇ ਰਹੇ ਹਨ, ਕੀ ਉਹਨਾਂ ਦਾ ਕੋਈ ਹੱਲ ਨਹੀਂ ਹੈ? ਜਦੋਂ ਬਾਕੀ ਸਭ ਕੰਮਾਂ ਲਈ ਆਨਲਾਈਨ ਪੈਸੇ ਦਾ ਲੈਣ ਦੇਣ ਚੱਲ ਸਕਦਾ ਹੈ, ਕੀ ਪਤੀ ਆਪਣੀ ਦਾ ਗੁਜਾਰਾ ਭੱਤਾ, ਉਸਦੇ ਖਾਤੇ ਵਿਚ ਨਹੀਂ ਪਾ ਸਕਦਾ? ਬਹੁਤ ਧੀਆਂ ਭੈਣਾਂ ਇਸ ਕਰਕੇ ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਪਰੇਸ਼ਾਨ ਹਨ। ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਵੱਲ ਕੁਝ ਧਿਆਨ ਦਿੱਤਾ ਜਾਵੇ।

(ਲੇਖਿਕਾ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਸਮਾਜਿਕ ਮੁੱਦਿਆਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ।)