ਉੱਘੇ ਚਿੱਤਰਕਾਰ ਸਤੀਸ਼ ਗੁਜਰਾਲ ਦਾ ਦੇਹਾਂਤ

0
560

ਜਲੰਧਰ . ਪ੍ਰਸਿੱਧ ਚਿੱਤਰਕਾਰ ਤੇ ਇਮਾਰਤਸਾਜ਼ ਸਤੀਸ਼ ਗੁਜਰਾਲ ਦਾ ਵੀਰਵਾਰ ਰਾਤ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਵਿਚ ਦੇਹਾਂਤ ਹੋ ਗਿਆ। ਵੱਖ-ਵੱਖ ਮਾਧਿਅਮਾਂ ਵਿਚ ਵੱਖਰੀ ਸ਼ੈਲੀ ਵਿਚ ਚਿੱਤਰਕਾਰੀ, ਬੁੱਤਤਰਾਸ਼ੀ ਕਰਨ ਵਾਲੇ 94 ਸਾਲਾ ਗੁਜਰਾਲ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਕਿਰਨ, ਧੀਆਂ ਅਰਪਨਾ ਤੇ ਰਸੀਲ ਅਤੇ ਪੁੱਤਰ ਮੋਹਿਤ ਹਨ। ਉਨ੍ਹਾਂ ਦੇ ਭਤੀਜੇ ਤੇ ਰਾਜ ਸਭਾ ਮੈਂਬਰ ਨੇ ਦੱਸਿਆ ਕਿ ਸਤੀਸ਼ ਗੁਰਜਰਾਲ ਨੇ ਬੀਤੀ ਰਾਤ ਆਪਣੇ ਨਿਵਾਸ ਤੇ ਸਾਢੇ ਦਸ ਵਜੇ ਬਿਰਧ ਅਵਸਥਾ ਕਾਰਨ ਪ੍ਰਾਣ ਤਿਆਗੇ। ਵਸਤੂਕਾਰ, ਚਿੱਤਰਕਾਰ, ਮੂਕਤੀਕਾਰ ਤੇ ਗ੍ਰਾਫਿਕਸ ਆਰਟਿਸਟ ਵਜੋਂ ਪਦਮ ਭੂਸ਼ਣ ਸਨਮਾਨ ਨਾਲ ਨਿਵਾਜੇ ਗਏ ਗੁਜਰਾਲ ਦੀ ਮੌਤ ਤੇ ਪ੍ਰਧਾਨ ਮੰਤਰੀ ਮੋਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।