ਐਮੀ ਵਿਰਕ ਦੀ ਫਿਲਮ ਸੁਫਨਾਂ 14 ਫਰਵਰੀ ਨੂੰ ਹੋਵੇਗੀ ਰਿਲੀਜ਼

0
427

ਲੁਧਿਆਣਾ. ਪੰਜਾਬੀ ਫਿਲਮ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਜਗਦੀਪ ਸਿੱਧੂ ਤੇ ਐਮੀ ਵਿਰਕ ਦੀ ਜੋੜੀ ਕਿਸਮਤ ਤੋਂ ਬਾਅਦ 14 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਆਪਣੀ ਫਿਲਮ ਸੁਫਨਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਹਨਾਂ ਦੀ ਫਿਲਮ ਦੇ ਟ੍ਰੇਲਰ ਦੀ ਲੋਕ ਪਿਛਲ ਕਾਫੀ ਵੇਲੇ ਤੋਂ ਉਡੀਕੇ ਕਰ ਰਹੇ ਸਨ। ਹੁਣ ਟ੍ਰੇਲਰ 30 ਜਨਵਰੀ ਨੂੰ ਸ਼ਾਮ 5 ਵਜੇ ਵਿਸ਼ਵ ਭਰ ਵਿਚ ਰਿਲੀਜ਼ ਕੀਤਾ ਜਾਵੇਗਾ।
ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਨੇ ਕਿਹਾ ਕਿ ਸੁਪਰਹਿੱਟ ਫਿਲਮ ਕਿਸਮਤ ਰਾਹੀਂ ਦਰਸ਼ਕਾਂ ਨੇ ਜਗਦੀਪ ਸਿੱਧੂ ਤੇ ਐਮੀ ਵਿਰਕ ਦੀ ਜੋੜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਫਿਲਮ ਦੇ ਤਿੰਨ ਗੀਤਾਂ ਨੂੰ ਜਨਤਾ ਨੇ ਭਰਪੂਰ ਪਿਆਰ ਦਿੱਤਾ ਹੈ 14 ਜਨਵਰੀ ਨੂੰ ਰਿਲੀਜ਼ ਹੋ ਰਹੀ ਸੁਫਨਾਂ ਨੂੰ ਵੀ ਉਹਨਾਂ ਹੀ ਪਿਆਰ ਮਿਲੇਗਾ।    

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।