ਪੰਜਾਬ ਦੇ ਫਰੀਦਕੋਟ ਵਿੱਚ ਮਿਲਿਆ ਕੋਰੋਨਾਵਾਇਰਸ ਦਾ ਸ਼ਕੀ ਮਰੀਜ਼, 10 ਦਿਨ ਪਹਿਲਾਂ ਚੀਨ ਦੇ ਰਸਤੇ ਆਇਆ ਸੀ ਕੈਨੇਡਾ ਤੋਂ ਵਾਪਸ

0
498

ਫਰੀਦਕੋਟ. ਚੀਨ ਵਿੱਚ ਫੈਲ ਚੁੱਕੀ ਮਹਾਮਾਰੀ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼ ਪੰਜਾਬ ਵਿੱਚ ਵੀ ਸਾਹਮਣੇ ਆਇਆ ਹੈ। ਇਹ ਮਰੀਜ ਫਰੀਦਕੋਟ ਸ਼ਹਿਰ ਵਿੱਚ ਕੋਟਕਪੁਰਾ ਦਾ ਰਹਿਣ ਵਾਲਾ ਹੈ। ਡਾਕਟਰਾਂ ਮੁਤਾਬਿਕ ਮਰੀਜ਼ ਨੂੰ ਆਇਸੋਲੇਟੇਡ ਵਾਰਡ ਵਿੱਚ ਰੱਖਿਆ ਗਿਆ ਹੈ ਤੇ ਉਸਦੇ ਬਲਡ ਸੈਂਪਲ ਜਾਂਚ ਦੇ ਲਈ ਪੂਣੇ ਭੇਜ ਦਿੱਤੇ ਗਏ ਹਨ। ਸ਼ੱਕੀ ਵਿਅਕਤੀ ਦੀ ਗੁਰਜਿੰਦਰ ਸਿੰਘ (42) ਵਜੋਂ ਹੋਈ ਹੈ। ਗੁਰਜਿੰਦਰ 10 ਦਿਨ ਪਹਿਲਾਂ 26 ਜਨਵਰੀ ਨੂੰ ਕੈਨੇਡਾ ਤੋਂ ਚੀਨ ਦੇ ਰਸਤੇ ਵਾਪਸ ਆਇਆ ਸੀ। ਸ਼ੱਕੀ ਵਿਅਕਤੀ ਕਿਸੇ ਵੀ ਤਰਾਂ ਦੀ ਡਾਕਟਰੀ ਜਾਂਚ ਤੋਂ ਇਨਕਾਰ ਕਰ ਰਿਹਾ ਹੈ ਅਤੇ ਦਵਾਈਆਂ ਲੈ ਰਿਹਾ ਹੈ। ਇਸ ਲਈ ਪੁਲਿਸ ਵੀ ਇਸ ਕੇਸ ਵਿੱਚ ਸ਼ਾਮਲ ਹੋ ਗਈ ਹੈ। ਸ਼ੱਕੀ ਨੂੰ ਡਾਕਟਰੀ ਜਾਂਚ ਲਈ ਮਨਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

ਤਾਜਾ ਜਾਣਕਾਰੀ ਮੁਤਾਬਿਕ ਚੀਨ ਵਿੱਚ ਹੁਣ ਤੱਕ ਇਸ ਵਾਇਰਸ ਤੋਂ ਪ੍ਰਭਾਵਿਤ 425 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 20,438 ਤੱਕ ਪਹੁੰਚ ਗਈ ਹੈ। ਦੁਣੀਆ ਭਰ ਵਿੱਚ ਫੈਲ ਰਹੇ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਵਿਸ਼ਵ ਸਵਾਸਥ ਸੰਗਠਨ ਇੰਟਰਨੇਸ਼ਨਲ ਹੇਲਥ ਐਮਰਜੈੰਸੀ ਦੀ ਘੋਸ਼ਨਾ ਕਰ ਚੁੱਕਾ ਹੈ।

ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਹੋਰ ਜਾਣਕਾਰੀ ਜਲਦ ਅਪਡੇਟ ਕੀਤੀ ਜਾਵੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।