ਮੇਰੀ ਡਾਇਰੀ ਦਾ ਪੰਨਾ – ਗੁਰਜੋਤ ਬਰਾੜ

0
6029

-ਗੁਰਜੋਤ ਬਰਾੜ

ਸੁਲਝੀ ਸੀ, ਪਰ ਉਲਝਣ ਲਈ,
ਮੈਂ ਉਮੀਦਾਂ ਦਾ ਸਵੈਟਰ ਬੁਣਿਆ।
ਆਪਣੀ ਨਿੱਕੀ ਜਿਹੀ ਸਮਝ ਨਾਲ,
ਕਦੇ ਸਹੀ ਨੂੰ ਤੇ ਕਦੇ ਗਲਤ ਨੂੰ ਚੁਣਿਆ।
ਹਾਰੀ ਨਹੀਂ ਭਾਵੇਂ ਮਾਰੀ ਗਈ,
ਮੇਰੀਆਂ ਚੀਕਾਂ ਨੂੰ ਤਾਂ ਆਪਣਿਆਂ ਨੇ ਵੀ ਨੀ ਸੁਣਿਆ।
ਬੜੀਆਂ ਰੀਝਾਂ ਨਾਲ ਬੁਣਿਆ ਸਵੈਟਰ ਸੀ,
ਅੱਜ ਆਪਣੇ ਹੱਥੀ ਮੈਂ ਪਾੜਿਆ ਏ।
ਕੁੱਝ ਛਿਪੇ ਚਿਹਰਿਆਂ ‘ਚ ਉਲਝ ਗਈ ਜਿੰਨਾ,
ਤਾਰੀ ਲਾਉਂਦੀ ਨੂੰ ਮੈਂਨੂੰ ਸਾੜਿਆ ਏ।

(ਇਹ ਗੁਰਜੋਤ ਬਰਾੜ ਦੀ ਡਾਇਰੀ ਦੇ ਕੁਝ ਸ਼ਬਦ ਹਨ ਜਿਹਨਾਂ ਦਾ ਮੁੜੰਗਾ ਕਵਿਤਾ ਵਰਗਾ ਹੈ- ਸੰਪਾਦਕ)