ਲੁਧਿਆਣਾ : ਮੈਡੀਕਲ ਕਰਵਾਉਣ ਲਿਆਂਦੇ ਹਵਾਲਾਤੀਆਂ ਦੇ ਪੁਲਿਸ ਵਾਲੇ ਨੇ ਸਭ ਦੇ ਸਾਹਮਣੇ ਮਾਰੇ ਮੁੱਕੇ, ਹੋਇਆ ਹੰਗਾਮਾ

0
1099

ਲੁਧਿਆਣਾ| ਲੁਧਿਆਣਾ ਵਿਚ ਪੁਲਿਸ ਦੀ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋਈ ਹੈ। ਪੁਲਿਸ ਮੁਲਜ਼ਮਾਂ ਨੂੰ ਪਬਲੀਕਲੀ ਕਿਵੇਂ ਟਾਰਚਰ ਕਰਦੀ ਹੈ, ਇਹ ਵੀ ਦੇਖਣ ਨੂੰ ਮਿਲਿਆ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿਚ 2 ਹਵਾਲਾਤੀਆਂ ਨੂੰ ਹੱਥਕੜੀ ਲਗਾ ਕੇ ਮੈਡੀਕਲ ਕਰਵਾਉਣ ਪੁੱਜੇ ਪੁਲਿਸ ਮੁਲਾਜ਼ਮਾਂ ਦੀ ਇਹ ਵੀਡੀਓ ਹੈ।

ਵੀਡੀਓ ਵਿਚ ਪੁਲਿਸ ਮੁਲਾਜ਼ਮ ਹਵਾਲਾਤੀਆਂ ਨੂੰ ਲੋਕਾਂ ਸਾਹਮਣੇ ਹੀ ਕੁੱਟ ਰਿਹਾ ਹੈ। ਜਦੋਂ ਪੱਤਰਕਾਰਾਂ ਨੇ ਪੁਲਿਸ ਵਾਲੇ ਨੂੰ ਪੁੱਛਿਆ ਕਿ ਉਹ ਕੋਈ ਨਿੱਜੀ ਰੰਜਿਸ਼ ਕੱਢ ਰਿਹੈ ਤਾਂ ਉਸ ਪੁਲਿਸ ਵਾਲੇ ਨੇ ਗੱਡੀ ਦਾ ਸ਼ੀਸ਼ਾ ਬੰਦ ਕਰਕੇ ਗੱਡੀ ਭਜਾਉਣ ਦੀ ਕੀਤੀ।

ਐਮਰਜੈਂਸੀ ਵਿਚ ਦਾਖਲ ਹੁੰਦੇ ਹੀ ਮੁੱਕੇਬਾਜ਼ੀ ਸ਼ੁਰੂ
ਜ਼ਿਕਰਯੋਗ ਹੈ ਕਿ ਜਦੋਂ ਪੁਲਿਸ ਵਾਲਾ ਹਵਾਲਾਤੀਆਂ ਨੂੰ ਐਮਰਜੈਂਸੀ ਵਿਚ ਲੈ ਕੇ ਜਾਂਦਾ ਹੈ ਤਾਂ ਪਿੱਛਿਓਂ ਪਿੱਠ ਵਿਚ ਮੁੱਕੇ ਮਾਰਦਾ ਹੈ। ਬਾਅਦ ਵਿਚ ਮੈਡੀਕਲ ਕਰਵਾਉਣ ਤੋਂ ਬਾਅਦ ਉਹ ਲੋਕਾਂ ਸਾਹਮਣੇ ਹੀ ਇਕ ਹਵਾਲਾਤੀ ਮੁੰਡੇ ਦਾ ਕਾਲਰ ਫੜ ਲੈਂਦਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ