COVID-19 : ਜਲੰਧਰ ‘ਚ ਬੀਤੇ 1 ਮਹੀਨੇ ਤੋਂ 12800 NRI ਵਿਦੇਸ਼ਾਂ ਤੋਂ ਪਹੁੰਚੇ, ਕਵਾਰਂਟਾਈਨ ਕਰਨ ਵਿੱਚ ਲੱਗਾ ਪ੍ਰਸ਼ਾਸਨ

    0
    507

    ਨਵਾਂਸ਼ਹਿਰ ਦੇ ਵਿੱਚ ਕਰੀਬ 4100 ਦੇ ਕਰੀਬ ਐਨਆਰਆਈਜ਼ ਤੇ ਵਿਦੇਸ਼ ਘੁੰਮ ਕੇ ਪਰਤੇ

    ਜਲੰਧਰ. ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਲਈ ਵਿਦੇਸ਼ਾਂ ਤੋਂ ਆਏ ਭਾਰਤੀ ਪੰਜਾਬ ਸਰਕਾਰ ਦੇ ਲਈ ਸਿਰਦਰਦੀ ਬਣੇ ਹੋਏ ਹਨ। ਇਕ ਅਨੁਮਾਨ ਮੁਤਾਬਿਕ ਪਿਛੱਲੇ ਇਕ ਮਹੀਨੇ ਵਿੱਚ ਰਾਜ ਵਿੱਚ ਵਿਦੇਸ਼ਾਂ ਤੋਂ ਕਰੀਬ 17000 ਲੌਕ ਪਰਤੇ ਹਨ। ਜਲੰਧਰ ਜ਼ਿਲੇ ਵਿੱਚ 12800 ਅਤੇ ਨਵਾਂਸ਼ਹਿਰ ਵਿੱਚ ਕਰੀਬ 4100 ਐਨਆਰਆਈਜ਼ ਵਿਦੇਸ਼ਾਂ ਤੋਂ ਪਰਤੇ ਹਨ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਵਾਸਥ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਐਨਆਰਆਈਜ਼ ਨੂੰ ਲੱਭ ਕੇ ਕਵਾਰਂਟਾਈਨ ਕਰੋ। ਜਲੰਧਰ ਪ੍ਰਸ਼ਾਸਨ ਵਲੋਂ 12800 ਅਜਿਹੇ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜੋ ਕਿ ਵਿਦੇਸ਼ਾਂ ਤੋਂ ਪਰਤੇ ਹਨ।

    ਜਲੰਧਰ ਤੇ ਨਵਾਂਸ਼ਹਿਰ ਜਿਲ੍ਹੇਆਂ ਦੇ ਡਿਪਟੀ ਕਮੀਸ਼ਨਰਾਂ ਨੇ ਸਖਤੀ ਕਰਦੇ ਹੋਏ ਅਜਿਹੇ ਸ਼ਕੀ ਲੋਕਾਂ ਦੀ ਪਹਿਚਾਣ ਕਰਦੇ ਹੋਏ ਉਨ੍ਹਾਂ ਦੇ ਘਰਾਂ ਨੂੰ ਕਵਾਂਰਟਾਈਨ ਕਰਨ ਦੀ ਮੁਹਿਮ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਅਲਾਵਾ ਵਾਇਰਸ ਦੇ ਸ਼ਕੀ ਮਰੀਜ਼ਾ ਦੇ ਹਥਾਂ ਤੇ ਮੋਹਰ ਲਗਾ ਕੇ ਉਹਨਾਂ ਦੇ ਘਰਾਂ ਦੇ ਬਾਹਰ ਪੋਸਟਰ ਲਗਾਣੇ ਸ਼ੁਰੂ ਕਰ ਦਿੱਤੇ ਹਨ।

    ਹੁਕਮ ਨਾ ਮੰਨਣ ਵਾਲੇ ਲੌਕਾਂ ਤੇ ਦਰਜ਼ ਹੋਵੇਗਾ ਕੇਸ

    • ਜਲੰਧਰ ਦੇ ਡਿਪਟੀ ਕਮੀਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਖਤ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਮਰੀਜ਼ਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਕਵਾਰਂਟਾਈਨ ਕਰਨ ਦੀ ਸਲਾਹ ਦਿੱਤੀ ਗਈ ਹੈ, ਪਰ ਇਸਦੇ ਬਾਵਜੂਦ ਉਹ ਘਰੋਂ ਬਾਹਰ ਆ ਰਹੇ ਹਨ, ਉਹਨਾਂ ਖਿਲਾਫ ਕੇਸ ਦਰਜ ਕੀਤਾ ਜਾਵੇਗਾ।
    • ਡੀਸੀ ਦਾ ਕਹਿਣਾ ਹੈ ਕਿ 12800 ਦੀ ਸੂਚੀ ਵਿਚੋਂ ਕਰੀਬ 75 ਪ੍ਰਤੀਸ਼ਤ ਲੋਕਾਂ ਨੂੰ ਟ੍ਰੈਕ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਕਵਾਰਂਟਾਈਨ ਕਰਨ ਲਈ ਕਿਹਾ ਗਿਆ ਹੈ। ਇਸਦੇ ਬਾਵਜੂਦ ਹਰ ਰੋਜ਼ ਸੂਚੀ ਅਪਡੇਟ ਹੋ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2xievcG ‘ਤੇ ਕਲਿੱਕ ਕਰੋ।