ਵਾਲ਼-ਵਾਲ਼ ਬਚੇ ਭਗਵੰਤ ਮਾਨ, ਪਾਣੀ ‘ਚ ਡਗ ਮਗਾਈ CM ਦੀ ਕਿਸ਼ਤੀ, ਲੋੜੋਂ ਵੱਧ ਹੋ ਗਏ ਸਨ ਸਵਾਰ

0
929

ਜਲੰਧਰ| ਪੰਜਾਬ ਦੇ ਮੁੱਖ ਮੰਤਰੀ Bhagwant Singh Mann (Punjab CM Bhagwant Mann) ਜਦੋਂ ਸਤਲੁਜ ਦਰਿਆ ਦੇ ਬੰਨ੍ਹ ਵਿੱਚ ਪਾੜ ਦਾ ਜਾਇਜ਼ਾ ਲੈਣ ਗਏ ਤਾਂ ਉਸ ਵੇਲੇ ਉਹ ਵਾਲ-ਵਾਲ ਬਚ ਗਏ। ਸੀਐਮ ਮਾਨ ਮੋਟਰ ਬੋਟ ਵਿੱਚ ਸਵਾਰ ਸਨ ਅਤੇ ਕਿਸ਼ਤੀ ਤੇਜ਼ ਪਾਣੀ ਵਿੱਚ ਡੁੱਬਣ ਲੱਗੀ। ਮੁੱਖ ਮੰਤਰੀ ਮਾਨ ਦੇ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਵੀ ਸਵਾਰ ਸਨ।

ਦੱਸਿਆ ਜਾ ਰਿਹਾ ਹੈ ਕਿ ਮੋਟਰ ਬੋਟ ‘ਤੇ ਲੋੜ ਤੋਂ ਵੱਧ ਲੋਕ ਸਵਾਰ ਸਨ। ਜਿਸ ਕਾਰਨ ਕਿਸ਼ਤੀ ਜਿਵੇਂ ਹੀ ਪਾਣੀ ਵਿੱਚ ਕੁਝ ਦੂਰ ਗਈ ਤਾਂ ਕਾਲਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਦੋਂ ਹੀ ਮੋਟਰ ਬੋਟ ਨੇ ਹਿੱਲਣਾ ਸ਼ੁਰੂ ਕਰ ਦਿੱਤਾ। ਸ਼ੁਕਰ ਹੈ ਕਿ ਇਹ ਪਲਟਣ ਤੋਂ ਬਚ ਗਈ।

ਬੜੀ ਮੁਸ਼ਕਲ ਨਾਲ ਮੋਟਰ ਬੋਟ ਦਾ ਡਰਾਈਵਰ ਉਸ ਨੂੰ ਦੂਜੇ ਪਾਸੇ ਲਿਜਾ ਸਕਿਆ। ਉਦੋਂ ਹੀ ਮੌਕੇ ’ਤੇ ਮੌਜੂਦ ਆਗੂਆਂ ਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਜਦੋਂ ਸੀਐਮ ਮਾਨ ਕਿਸ਼ਤੀ ‘ਤੇ ਸਵਾਰ ਹੋਏ ਤਾਂ ਉਸ ਦੀ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ।

ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਕਿਸ਼ਤੀ ਵਿੱਚ ਕਿੰਨੇ ਲੋਕਾਂ ਨੂੰ ਲਿਜਾਣਾ ਚਾਹੀਦਾ ਸੀ। ਪਹਿਲਾਂ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ। ਆਮ ਤੌਰ ‘ਤੇ ਜਦੋਂ ਵੀ ਮੁੱਖ ਮੰਤਰੀ ਜਾਂ ਕਿਸੇ ਵੱਡੇ ਨੇਤਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣਾ ਹੁੰਦਾ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੋਟਰ ਬੋਟ ਦੀ ਪਹਿਲਾਂ ਹੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਅਤੇ ਦੇਖਿਆ ਜਾਂਦਾ ਹੈ ਕਿ ਇਸ ‘ਚ ਕਿੰਨੇ ਲੋਕਾਂ ਨੂੰ ਲਿਜਾਇਆ ਜਾ ਸਕਦਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ