ਜਲੰਧਰ, 23 ਦਸੰਬਰ | ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਆਪਣਾ ਮੇਅਰ ਚੁਣਨ ਲਈ ਯਤਨਸ਼ੀਲ ਹੈ। ਕੱਲ ਯਾਨੀ ਐਤਵਾਰ ਦੇਰ ਰਾਤ ਇੱਕ ਕਾਂਗਰਸੀ ਅਤੇ ਇੱਕ ਆਜ਼ਾਦ ਕੌਂਸਲਰ ‘ਆਪ’ ਵਿਚ ਸ਼ਾਮਲ ਹੋਏ। ਹੁਣ ਸਵੇਰੇ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਵਾਰਡ ਨੰਬਰ 47 ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤਣ ਵਾਲੀ ਮਨਮੀਤ ਕੌਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈ ਹੈ।
ਹੁਣ ਆਪ ਨੂੰ ਸਿਰਫ਼ ਇੱਕ ਕੌਂਸਲਰ ਦੀ ਲੋੜ ਹੈ, ਜਿਸ ਨਾਲ ਉਹ ਆਪਣਾ ਮੇਅਰ ਚੁਣ ਸਕਦੇ ਹਨ। ਮੇਅਰ ਚੁਣਨ ਦੀਆਂ ਕੋਸ਼ਿਸ਼ਾਂ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂ ਕੁਝ ਕਾਂਗਰਸੀ ਤੇ ਭਾਜਪਾ ਕੌਂਸਲਰਾਂ ਦੇ ਸੰਪਰਕ ਵਿਚ ਹਨ।