ਅੱਧੇ ਪੰਜਾਬ ‘ਚ BSF ਰਾਜ? 50 ਕਿਲੋਮੀਟਰ ਤੱਕ ਕਾਰਵਾਈ ਕਰ ਸਕੇਗੀ ਫੌਜ, 6 ਸਰਹੱਦੀ ਜ਼ਿਲਿਆਂ ‘ਤੇ ਪਵੇਗਾ ਅਸਰ

0
6942

ਨਵੀਂ ਦਿੱਲੀ | ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ ਤੇ ਹੁਣ ਬੀਐੱਸਐੱਫ ਅਧਿਕਾਰੀਆਂ ਨੂੰ ਗ੍ਰਿਫਤਾਰੀ, ਤਲਾਸ਼ੀ ਅਤੇ ਜ਼ਬਤ ਕਰਨ ਦੇ ਅਧਿਕਾਰ ਦਿੱਤੇ ਗਏ ਹਨ।

BSF ਨੂੰ CRPC, ਪਾਸਪੋਰਟ ਐਕਟ ਅਤੇ ਪਾਸਪੋਰਟ (Entry to India) ਐਕਟ ਤਹਿਤ ਇਹ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ BSF ਦੇ ਅਧਿਕਾਰ ਖੇਤਰ ਨੂੰ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ਸੂਬਿਆਂ ‘ਚ ਵਧਾ ਦਿੱਤਾ ਗਿਆ ਹੈ। ਹੁਣ 50 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਬੀਐੱਸਐੱਫ ਦੇ ਅਧਿਕਾਰ ਪੁਲਿਸ ਦੇ ਲੱਗਭਗ ਬਰਾਬਰ ਹੋ ਜਾਣਗੇ।

ਇਸ ਤੋਂ ਪਹਿਲਾਂ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ‘ਚ ਬੀਐੱਸਐੱਫ ਦਾ ਖੇਤਰ ਅਧਿਕਾਰ ਸਰਹੱਦ ਤੋਂ 15 ਕਿਲੋਮੀਟਰ ਅੰਦਰ ਤੱਕ ਸੀਮਤ ਸੀ।

50 ਕਿਲੋਮੀਟਰ ਤੱਕ BSF ਕਰ ਸਕੇਗੀ ਕਾਰਵਾਈ

ਅਸਾਮ, ਪੱਛਮੀ ਬੰਗਾਲ ਤੇ ਪੰਜਾਬ ‘ਚ ਬੀਐੱਸਐੱਫ ਨੂੰ ਪੁਲਿਸ ਦੀ ਤਰਜ਼ ‘ਤੇ ਤਲਾਸ਼ੀ ਤੇ ਗ੍ਰਿਫਤਾਰੀ ਦਾ ਅਧਿਕਾਰ ਮਿਲ ਗਿਆ ਹੈ। BSF ਦੇ ਅਧਿਕਾਰੀ 3 ਰਾਜਾਂ ਵਿੱਚ ਬੰਗਲਾਦੇਸ਼ ਤੇ ਪਾਕਿਸਤਾਨ ਸਰਹੱਦ ਤੋਂ 50 ਕਿਲੋਮੀਟਰ ਦੂਰ ਦੇਸ਼ ਦੇ ਰਾਜਾਂ ਵਿੱਚ ਕਾਰਵਾਈ ਕਰ ਸਕਣਗੇ।

ਪਹਿਲਾਂ ਇਹ ਸੀਮਾ 15 ਕਿਲੋਮੀਟਰ ਤੱਕ ਸੀ। ਇਸ ਤੋਂ ਇਲਾਵਾ BSF ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮਣੀਪੁਰ ਤੇ ਲੱਦਾਖ ਵਿੱਚ ਵੀ ਤਲਾਸ਼ੀ ਅਤੇ ਗ੍ਰਿਫਤਾਰ ਕਰ ਸਕੇਗੀ।

ਗੁਜਰਾਤ ‘ਚ ਘੱਟ ਕੀਤਾ ਗਿਆ ਅਧਿਕਾਰ ਖੇਤਰ

ਹਾਲਾਂਕਿ, ਇਸ ਦੇ ਨਾਲ ਗੁਜਰਾਤ ਵਿੱਚ BSF ਦਾ ਅਧਿਕਾਰ ਖੇਤਰ ਘਟਾ ਦਿੱਤਾ ਗਿਆ ਹੈ ਤੇ ਸਰਹੱਦ ਦੀ ਹੱਦ 80 ਕਿਲੋਮੀਟਰ ਤੋਂ ਘਟਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਹੈ, ਜਦੋਂ ਕਿ ਰਾਜਸਥਾਨ ਵਿੱਚ ਘੇਰਾ ਖੇਤਰ ਪਹਿਲਾਂ ਦੀ ਤਰ੍ਹਾਂ 50 ਕਿਲੋਮੀਟਰ ਰੱਖਿਆ ਗਿਆ ਹੈ।

5 ਉੱਤਰ-ਪੂਰਬੀ ਰਾਜਾਂ ਮੇਘਾਲਿਆ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ ਤੇ ਮਣੀਪੁਰ ਲਈ ਕੋਈ ਹੱਦ ਨਿਰਧਾਰਤ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੇ ਲੱਦਾਖ ਵਿੱਚ ਵੀ ਸਰਹੱਦ ਤੈਅ ਨਹੀਂ ਹੈ।

BSF ਦੇ ਅਧਿਕਾਰ

ਬਾਰਡਰ ਸਕਿਓਰਿਟੀ ਫੋਰਸ ਐਕਟ 1968 ਦੀ ਧਾਰਾ 139 ਕੇਂਦਰ ਨੂੰ ਅਧਿਕਾਰ ਦਿੰਦੀ ਹੈ ਕਿ ਉਹ ਸਮੇਂ-ਸਮੇਂ ‘ਤੇ ਸੀਮਾ ਸੁਰੱਖਿਆ ਬਲ ਦੇ ਕਾਰਜ ਖੇਤਰ ਅਤੇ ਸੀਮਾਵਾਂ ਨੂੰ ਸੂਚਿਤ ਕਰਨ ਦਾ ਅਧਿਕਾਰ ਦਿੰਦੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਹੱਦੀ ਖੇਤਰਾਂ ਦੀ ਅਨੁਸੂਚੀ ਵਿੱਚ ਸੋਧ ਕਰਦਿਆਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਥੇ BSF ਕੋਲ ਪਾਸਪੋਰਟ ਐਕਟ, ਐੱਨਡੀਪੀਐੱਸ ਐਕਟ, ਕਸਟਮਜ਼ ਐਕਟ ਵਰਗੇ ਐਕਟਾਂ ਅਧੀਨ ਤਲਾਸ਼ੀ, ਜ਼ਬਤ ਤੇ ਗ੍ਰਿਫਤਾਰੀ ਦੀਆਂ ਸ਼ਕਤੀਆਂ ਹੋਣਗੀਆਂ।

LEAVE A REPLY

Please enter your comment!
Please enter your name here