ਭੂਚਾਲ ਦੇ ਲਗਾਤਾਰ 2 ਝਟਕਿਆਂ ਨਾਲ ਹਿੱਲਿਆ ਅਫਗਾਨਿਸਤਾਨ; ਹੁਣ ਤਕ 1 ਹਜ਼ਾਰ ਲੋਕਾਂ ਦੀ ਮੌਤ

0
579


ਕਾਬੁਲ, 8 ਅਕਤੂਬਰ | ਅਫਗਾਨਿਸਤਾਨ ਸ਼ਨੀਵਾਰ ਨੂੰ 6.3 ਤੀਬਰਤਾ ਦੇ 2 ਭੂਚਾਲਾਂ ਨਾਲ ਹਿੱਲ ਗਿਆ। ਇਸ ‘ਚ ਹੁਣ ਤਕ 1000 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਅਫਗਾਨਿਸਤਾਨ ਦੀ ਆਫਤ ਪ੍ਰਬੰਧਨ ਟੀਮ ਦੇ ਬੁਲਾਰੇ ਮੁਹੰਮਦ ਅਬਦੁੱਲਾ ਨੇ ਦੱਸਿਆ ਕਿ ਭੂਚਾਲ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦਾ ਕੇਂਦਰ ਹੇਰਾਤ ਸ਼ਹਿਰ ਤੋਂ 40 ਕਿਲੋਮੀਟਰ ਉੱਤਰ-ਪੱਛਮ ਵੱਲ ਸੀ।

ਇਸ ਦੌਰਾਨ ਹੇਰਾਤ ਨਿਵਾਸੀ ਅਬਦੁਲ ਸ਼ਕੋਰ ਸਮਦੀ ਨੇ ਦੱਸਿਆ ਕਿ ਦੁਪਹਿਰ ਕਰੀਬ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਰੇਕ ਆਪਣੇ ਘਰਾਂ ਤੋਂ ਬਾਹਰ ਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਫਰਾਹ ਅਤੇ ਬਦਗਿਸ ਸੂਬਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।