–ਸਤਨਾਮ ਸਿੰਘ ਚਾਹਲ
ਬਾਲੀਵੁੱਡ ਦੇ ਹੋਰ ਕਲਾਕਾਰਾਂ ਜਾਂ ਐਕਟਰਾਂ ਦੀ ਗਲ ਛੱਡੋ।ਆਪਾਂ ਪੰਜਾਬ ਨਾਲ ਸਬੰਧਿਤ ਉਹਨਾਂ ਐਕਟਰਾਂ ਤੇ ਕਲਾਕਾਰਾਂ ਦੀ ਹੀ ਗੱਲ ਕਰਦੇ ਹਾਂ ਜਿਹਨਾਂ ਨੂੰ ਹਮੇਸ਼ਾਂ ਅਸੀਂ ਆਪਣੇ ਹੱਥਾਂ ਉਪਰ ਹੀ ਹਮੇਸ਼ਾਂ ਚੁੱਕੀ ਹੀ ਨਹੀਂ ਫਿਰਦੇ ਸਗੋਂ ਅਜਿਹੇ ਲੋਕਾਂ ਦੀ ਝੂਠੀ ਵਾਹ ਵਾਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਮੈਂ ਇਕ ਗੱਲ ਸਾਰੇ ਪੰਜਾਬੀਆਂ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਅਜਿਹੇ ਲੋਕਾਂ ਨੇ ਪੰਜਾਬ ਜਾਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਦੇ ਇਕ ਪੈਸੇ ਦਾ ਵੀ ਯੋਗਦਾਨ ਪਾਇਆ ਹੈ?
ਇਸ ਸਵਾਲ ਦਾ ਸਪੱਸ਼ਟ ਜਵਾਬ ਨਹੀਂ ਵਿਚ ਹੈ। ਆਹ ਹੁਣ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਮੇਤ ਸਾਰਾ ਦੇਸ਼ ਇਕ ਗਹਿਰੇ ਸੰਕਟ ਵਿਚੋਂ ਨਿਕਲ ਰਿਹਾ ਹੈ ਪਰ ਅਜਿਹੇ ਲੋਕਾਂ ਨੇ ਇਸ ਸੰਕਟ ਦੀ ਘੜੀ ਵਿਚ ਵੀ ਪੰਜਾਬ ਦੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ। ਜਦ ਕਿ ਇਹਨਾਂ ਲੋਕਾਂ ਨੇ ਕਈ ਸੈਂਕੜੇ ਕਰੋੜ ਰੁਪਏ ਦੀ ਸਹਾਇਤਾ ਕੇਂਦਰੀ ਫੰਡ ਵਿਚ ਦਿੱਤੀ ਹੈ। ਪਰ ਪੰਜਾਬ ਨੂੰ ਇਕ ਨਵਾਂ ਪੈਸਾ ਵੀ ਨਹੀਂ ਦਿੱਤਾ। ਪੰਜਾਬੀਓ, ਸੋਚੋ ਤੇ ਸਮਝੋ ਤੇ ਇਹਨਾਂ ਲੋਕਾਂ ਨੂੰ ਅੱਗੇ ਵਾਸਤੇ ਮੂੰਹ ਨਾ ਲਾਉ ਤੇ ਅੱਗੇ ਵਾਸਤੇ ਅਜਿਹੇ ਲੋਕਾਂ ਦਾ ਮੁਕੰਮਲ ਬਾਈਕਾਟ ਕਰੋ।
(ਲੇਖਕ North American Punjabi Association ਦੇ Executive Driector ਹਨ। ਉਹਨਾਂ ਨਾਲ 9872486727 ਸੰਪਰਕ ਕੀਤਾ ਜਾ ਸਕਦਾ ਹੈ।)