ਮਾਣਹਾਨੀ ਮਾਮਲੇ ‘ਚ ਰਾਹੁਲ ਨੂੰ ‘ਸੁਪਰੀਮ’ ਰਾਹਤ, ਗੁਜਰਾਤ ਹਾਈਕੋਰਟ ਨੇ ਸੁਣਾਈ ਸੀ ਦੋ ਸਾਲ ਦੀ ਸਜ਼ਾ

0
1509

ਨਵੀਂ ਦਿੱਲੀ| ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਗੁਜਰਾਤ ਹਾਈਕੋਰਟ ਵਲੋਂ ਰਾਹੁਲ ਨੂੰ ਸੁਣਾਈ 2 ਸਾਲ ਦੀ ਸਜ਼ਾ ਉਤੇ ਫਿਲਹਾਲ ਰੋਕ ਲਗਾ ਦਿੱਤੀ।

ਮੋਦੀ ਸਰਨੇਮ ਉਤੇ ਕੁਮੈਂਟ ਕਰਨ ਨੂੰ ਲੈ ਕੇ ਰਾਹੁਲ ਗਾਂਧੀ ਖਿਲਾਫ ਮਾਮਲਾ ਦਰਜ ਹੋਇਆ ਸੀ। ਜਿਸ ਵਿਚ ਗੁਜਰਾਤ ਹਾਈਕੋਰਟ ਨੇ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾਈ ਸੁਣਾਈ ਸੀ। ਜਿਸ ਉਤੇ ਹੁਣ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਰਾਹਤ ਦਿੰਦਿਆਂ ਫਿਲਹਾਲ ਸਜ਼ਾ ਉਤੇ ਰੋਕ ਲਗਾ ਦਿੱਤੀ ਹੈ।