ਮੰਮੀ-ਮੰਮੀ ਚੀਖਦੀ ਰਹੀ ਬੇਟੀ, ਪਾਣੀ ਦੀਆਂ ਲਹਿਰਾਂ ‘ਚ ਵਹਿ ਗਈ ਮਾਂ, ਸੈਲਫੀ ਲੈਣ ਦੇ ਚੱਕਰ ‘ਚ ਗੁਆਈ ਜਾਨ

0
499

ਮੁੰਬਈ| ਕਿਹਾ ਜਾਂਦਾ ਹੈ ਕਿ ਕਿਸੇ ਨੂੰ ਕਦੇ ਵੀ ਅੱਗ, ਹਵਾ ਅਤੇ ਪਾਣੀ ਨਾਲ ਨਹੀਂ ਖੇਡਣਾ ਚਾਹੀਦਾ, ਕਿਉਂਕਿ ਇਹ ਘਾਤਕ ਹੋ ਸਕਦੇ ਹਨ। ਫੋਨ ਤੋਂ ਸੈਲਫੀ ਲੈਣ ਦੇ ਚੱਕਰ ‘ਚ ਡੁੱਬਣ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ।

ਤਾਜ਼ਾ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ। ਇਥੇ ਦੇ ਮਲਾਡ ਵਿਚ ਇਕ ਇਕ ਕਪਲ ਆਪਣੀ ਬੇਟੀ ਨਾਲ ਸਮੁੰਦਰ ਕੰਢੇ ਫੋਟੋਆਂ ਖਿਚ ਰਿਹਾ ਸੀ। ਪਤੀ-ਪਤਨੀ ਨੇ ਆਪਣੀ ਬੇਟੀ ਨੂੰ ਕਿਹਾ ਕਿ ਉਹ ਪੱਥਰ ਉਤੇ ਬੈਠਦੇ ਹਨ ਤੇ ਤੂੰ ਨੇੜਿਓਂ ਹੀ ਆਪਣੀ ਸਾਰਿਆਂ ਦੀ ਸੈਲਫੀ ਲੈ।

ਜਿਵੇਂ ਹੀ ਛੋਟੀ ਬੱਚੀ ਸੈਲਫੀ ਲੈਣ ਲੱਗੀ ਤਾਂ ਇਕ ਤੇਜ਼ ਲਹਿਰ ਆਈ ਤੇ ਪੱਥਰ ਉਤੇ ਬੈਠੇ ਉਸਦੇ ਮੰਮੀ-ਪਾਪਾ ਵਿਚੋਂ ਉਸਦੀ ਮੰਮੀ ਨੂੰ ਧੂਹ ਕੇ ਲੈ ਗਈ। ਛੋਟੀ ਬੱਚੀ ਮਾਂ ਮਾਂ ਚੀਖਦੀ ਰਹੀ ਪਰ ਉਸਦੀ ਮਾਂ ਦਾ ਕੁਝ ਪਤਾ ਨਹੀਂ ਲੱਗਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ