ਨੀਟ ਲਈ ਹੁਣ ਛੇ ਜਨਵਰੀ ਤੱਕ ਅਪਲਾਈ ਕਰ ਸਕਦੇ ਹਨ ਕੈਂਡੀਡੇਟਸ

0
1022

ਨਵੀਂ ਦਿੱਲੀ . ਐਮਬੀਬੀਐਸ ‘ਚ ਦਾਖਲਾ ਲੈਣ ਲਈ 2020 ‘ਚ ਹੋਣ ਵਾਲੇ ਨੈਸ਼ਨਲ ਐਲਿਜਿਬਿਲਿਟੀ ਕਮ ਐਂਟ੍ਰੇਂਸ ਟੈਸਟ (ਨੀਟ) ਦੇ ਲਈ ਅਪਲਾਈ ਕਰਨ ਦੀ ਤਰੀਕ ਵਧਾ ਦਿਤੀ ਗਈ ਹੈ।
ਨੈਸ਼ਨਲ ਟੈਸਟ ਏਜੰਸੀ ਦੇ ਸੀਨਿਅਰ ਡਾਇਰੈਕਟਰ ਵੱਲੋਂ ਵੈਬਸਾਇਟ ‘ਤੇ ਜਾਣਕਾਰੀ ਮੁਤਾਬਿਕ ਪਹਿਲਾਂ ਅਪਲਾਈ ਕਰਨ ਦੀ ਆਖਰੀ ਤਰੀਕ 31 ਦਸੰਬਰ 2019 ਸੀ, ਪਰ ਹੁਣ ਇਸ ਨੂੰ ਵੱਧਾ ਕੇ ਛੇ ਜਨਵਰੀ 2020 ਕਰ ਦਿੱਤੀ ਗਈ ਹੈ।
ਹੁਣ ਕੈਂਡੀਡੇਟਸ ਛੇ ਜਨਵਰੀ 2020 ਦੀ ਰਾਤ 11.50 ਵਜੇ ਤੱਕ ਅਪਲਾਈ ਕਰ ਸਕਦੇ ਹਨ। ਇਹ ਫ਼ੈਸਲਾ ਕਈ ਕੈਨਡੀਡੇਟਸ ਦੀ ਬੇਨਤੀ ਕਰਨ ਅਤੇ ਵੈਬਸਾਇਟ ‘ਤੇ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਲਿਆ ਗਿਆ ਹੈ। ਇਸ ਤੋਂ ਇਲਾਵਾ ਨੀਟ ਸੰਬੰਧਿਤ ਹੋਰ ਜਾਣਕਾਰੀ ਲਈ 0120-6895200 ‘ਤੇ ਕੀਤਾ ਜਾ ਸਕਦਾ ਹੈ।