ਪੱਛਮੀ ਬੰਗਾਲ ਤੋਂ ਬਾਅਦ ਹੁਣ ਇਸ ਸੂਬੇ ਦੀ ਝਾਂਕੀ ਨੂੰ ਵੀ ਦਿੱਲੀ ਦੀ ਪਰੇਡ ‘ਚੋਂ ਬਾਹਰ ਕੀਤੀ

0
442

ਨਵੀਂ ਦਿੱਲੀ . 26 ਜਨਵਰੀ ਦੇ ਦਿਹਾੜੇ ‘ਤੇ ਨਵੀਂ ਦਿੱਲੀ ‘ਚ ਹੋਣ ਵਾਲੀ ਪਰੇਡ ‘ਚ ਇਸ ਵਾਰ ਪੱਛਮੀ ਬੰਗਾਲ ਤੋਂ ਬਾਅਦ ਇੱਕ ਹੋਰ ਸੂਬੇ ਦੀ ਝਾਂਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਪੱਛਮੀ ਬੰਗਾਲ ਤੋਂ ਬਾਅਦ ਹੁਣ ਮਹਾਰਾਸ਼ਟਰ ਦੀ ਝਾਂਕੀ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਮਹਾਰਾਸ਼ਟਰ ਸਰਕਾਰ ‘ਚ ਮੰਤਰੀ ਜਤਿੰਦਰ ਅਵਧ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੀ ਝਾਂਕੀ ਨੂੰ ਕੇਂਦਰ ਦੀ ਹੋਮ ਮਿਨੀਸਟਰੀ ਨੇ ਸ਼ਾਮਿਲ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਪੱਛਮੀ ਬੰਗਾਲ ਤੋਂ ਬਾਅਦ ਮਹਾਰਾਸ਼ਟਰ ਦੀ ਝਾਂਕੀ ਨੂੰ ਵੀ ਗਣਤੰਤਰ ਦਿਵਸ ਪਰੇਡ ‘ਚੋਂ ਆਉਟ ਕੀਤੇ ਜਾਣ ‘ਤੇ ਸ਼ਿਵਸੈਨਾ ਦੇ ਐਮਪੀ ਸੰਜੇ ਰਾਉਤ ਨੇ ਸਵਾਲ ਚੁੱਕੇ ਹਨ। ਸੰਜੇ ਨੇ ਕਿਹਾ ਕਿ ਜੇਕਰ ਅਜਿਹਾ ਕਾਂਗਰਸ ਸਰਕਾਰ ਦੇ ਰਾਜ ‘ਚ ਹੋਇਆ ਹੁੰਦਾ ਤਾਂ ਕਿ ਮਹਾਰਾਸ਼ਟਰ ਦੀ ਬੀਜੇਪੀ ਪਾਰਟੀ ਇਸੇ ਤਰਾਂ ਚੁੱਪ ਰਹਿੰਦੀ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਪਰੇਡ ‘ਚ ਰਾਜਪਥ ‘ਤੇ ਕਈ ਝਾਂਕੀਆਂ ਕੱਢੀਆਂ ਜਾਂਦੀਆਂ ਹਨ ਜਿਹਨਾਂ ‘ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਡਿਪਾਰਟਮੈਂਟਾਂ ਦੀਆਂ ਝਾਂਕੀਆਂ ਸ਼ਾਮਲ ਹੁੰਦੀਆਂ ਹਨ।
26 ਜਨਵਰੀ 2020 ਦੀ ਪਰੇਡ ਲਈ 56 ਅਰਜ਼ੀਆਂ ਆਈਆਂ ਸਨ। ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵੱਲੋਂ ਵੀ ਅਪਲਾਈ ਕੀਤਾ ਗਿਆ ਸੀ ਪਰ ਪੱਛਮੀ ਬੰਗਾਲ ਤੋਂ ਬਾਅਦ ਮਹਾਰਾਸ਼ਟਰ ਨੂੰ ਦੀ ਝਾਂਕੀ ਨੂੰ ਵੀ ਹੋਮ ਮਿਨੀਸਟਰੀ ਨੇ ਮਨਜ਼ੂਰੀ ਨਹੀਂ ਦਿੱਤੀ।
ਸੰਜੇ ਰਾਉਤ ਨੇ ਕਿਹਾ- ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ‘ਚ ਬੀਜੇਪੀ ਦੀ ਸਰਕਾਰ ਨਹੀਂ ਹੈ ਇਸ ਲਈ ਸਾਡੀਆਂ ਝਾਂਕੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਹ ਮਹਾਰਾਸ਼ਟਰ ਦੀ ਬੇਇਜ਼ਤੀ ਹੈ।