ਬੰਟੀ ਬੈਂਸ ‘ਤੇ ਫਾਇਰਿੰਗ ਕਰਨ ਵਾਲਾ ਕਾਬੂ, ਲੱਕੀ ਪਟਿਆਲ ਦੇ ਕਹਿਣ ‘ਤੇ ਚਲਾਈਆਂ ਸੀ ਗੋਲੀਆਂ, 2 ਅਰੋਪੀ ਹਾਲੇ ਵੀ ਫ਼ਰਾਰ

0
609

ਚੰਡੀਗੜ੍ਹ, 1 ਮਾਰਚ | ਪੰਜਾਬੀ ਗਾਇਕ ਬੰਟੀ ਬੈਂਸ ‘ਤੇ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਏਜੀਟੀਐਫ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਦੀ ਮੋਹਾਲੀ ਦੇ ਬਲੌਂਗੀ ਪਿੰਡ ਤੋਂ ਗ੍ਰਿਫ਼ਤਾਰੀ ਹੋਈ ਹੈ। ਅਰੋਪੀ ਦੀ ਪਛਾਨ ਅੰਮ੍ਰਿਤਪਾਲ ਸਿੰਘ ਉਰਫ ਨੰਨੂ ਦੇ ਰੂਪ ‘ਚ ਹੋਈ ਹੈ। ਇਹ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦਾ ਸਾਥੀ ਦੱਸਿਆ ਜਾ ਰਿਹਾ ਹੈ। ਇਸ ਗੈਂਗਸਟਰ ਨੇ ਗਾਇਕ ਬੰਟੀ ਬੈਂਸ ਨੂੰ ਟਾਰਗੇਟ ਕਰਨ ਲਈ ਮੋਹਾਲੀ ਦੇ ਪ੍ਰੀਮਿਅਮ ਢਾਬੇ ‘ਤੇ ਗੋਲੀਆਂ ਚਲਾਈਆਂ ਸੀ, ਪਰ ਵਾਰਦਾਤ ਤੋਂ ਪਹਿਲਾਂ ਹੀ ਗਾਇਕ ਉੱਥੋਂ ਜਾ ਚੁੱਕਿਆ ਸੀ।



ਅਰੋਪੀ ਨੇ ਪੁਲਿਸ ਸਾਹਮਣੇ ਪੁੱਛਗਿੱਛ ‘ਚ ਕਬੂਲਿਆ ਹੈ ਕਿ ਉਹਨਾਂ ਨੇ ਵਿਦੇਸ਼ ਬੈਠੇ ਲੱਕੀ ਪਟਿਆਲ ਦੇ ਕਹਿਣ ‘ਤੇ ਗੋਲੀਆਂ ਚਲਾਈਆਂ ਸੀ। ਉੱਥੇ ਹੀ ਇਸ ਮਾਮਲੇ ‘ਚ ਇੱਕ ਹੋਰ ਅਰੋਪੀ ਨੂੰ ਮੁਠਭੇੜ ਦੌਰਾਨ ਹਰਿਆਨਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਗਾਇਕ ਬੰਟੀ ਬੈਂਸ ਤੋਂ ਦਵਿੰਦਰ ਬੰਬੀਹਾ ਗੈਂਗ ਨੇ 1 ਕਰੋੜ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਦੇਣ ਕਾਰਨ ਹੀ ਉਸ ‘ਤੇ ਫਾਇਰਿੰਗ ਕਰਵਾਈ ਗਈ। ਇਸ ਮਾਮਲੇ ਦੇ ਵਿੱਚ ਦੋ ਅਰੋਪੀ ਫਰਾਰ ਚੱਲ ਰਹੇ ਹੈ।