ਜਲੰਧਰ . ਬੜਿੰਗ ਪਿੰਡ ਦੇ ਲੋਕਾਂ ਨੇ ਕੌਂਸਲਰ ਮੰਨੂੰ ਦੇ ਖਿਲਾਫ਼ ਆਪਣੀ ਭੜਾਸ ਕੱਢੀ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ 27 ਦਿਨਾਂ ਤੋਂ ਘਰਾਂ ਵਿਚ ਬੰਦ ਹਾਂ ਨਾ ਸਾਡ ਪਿੰਡ ਦਾ ਕੌਂਸਲਰ ਤੇ ਨਾ ਹੀ ਕੋਈ ਵਿਧਾਇਕ ਸਾਡੇ ਵੱਲ ਵਹੁੜਿਆ ਹੈ। ਲੋਕਾਂ ਨੇ ਕਿਹਾ ਕਿ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਸੀ ਪਰ ਕਰਫਿਊ ਕਰਕੇ ਸਾਨੂੰ ਘਰਾਂ ਵਿਚ ਹੀ ਬੰਦ ਹੋਣਾ ਪਿਆ।
ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਹਰ ਘਰ ਵਿਚ ਰਾਸ਼ਨ ਪਹੁੰਚਾਇਆ ਜਾਵੇਗਾ ਪਰ ਅਜੇ ਤਕ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਹੋਈ। ਲੋਕਾਂ ਨੇ ਕਿਹਾ ਕਿ ਕੌਂਸਲਰ ਨੇ ਆਪਣੇ ਸਕੇ ਸਬੰਧੀਆਂ ਨੂੰ ਰਾਸ਼ਨ ਵੰਡ ਰਿਹਾ ਹੈ ਉਸ ਨੂੰ ਗਰੀਬ ਲੋਕਾਂ ਦੀ ਕੋਈ ਵੀ ਫਿਕਰ ਨਹੀ ਹੈ। ਉਹਨਾਂ ਨੇ ਇਕ ਪੱਤਰ ਲਿਖ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੇ ਕੋਲ ਰਾਸ਼ਨ ਪਹੁੰਚਾਇਆ ਜਾਵੇ।