ਲੋੜਵੰਦਾਂ ਨੂੰ ਵੀਹ ਲੱਖ ਕਿੱਲੋ ਖੰਡ ਦੇਣ ਦਾ ਫੈਸਲਾ : ਰੰਧਾਵਾ

0
122

ਜਲੰਧਰ . ਸੂਬੇ ਵਿਚ ਕਰਫਿਊ ਕਾਰਨ ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈੱਡ 20 ਲੱਖ ਕਿੱਲੋ ਖੰਡ ਮਹੁੱਈਆ ਕਰਵਾਏਗਾ, ਜਿਸ ਤਹਿਤ ਅੱਜ 50 ਹਜਾਰ ਕਿਲੋ ਖੰਡ ਭੇਜੀ ਗਈ ਹੈ। ਇਹ ਖੁਲਾਸਾ ਕਰਦਿਆਂ ਪੰਜਾਬ ਦੇ ਸਹਿਕਾਰਤਾ ਮੁੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ।

ਕਰਫਿਊ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਗਰੀਬਾਂ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਜਾ ਜਿੰਮਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਸਹਿਕਾਰੀ ਅਦਾਰੇ ਸ਼ੂਗਰਫੈੱਡ ਵਲੋਂ ਇਹ ਰਾਸ਼ਨ ਪਹੁੰਚਣ ਲਈ ਇਕ-ਇਕ ਕਿਲੋ ਦੇ 20 ਲੱਖ ਖੰਡ ਦੇ ਪੈਕੇਟ ਮਹੁੱਈਆ ਕਰਵਾਏ ਜਾਣਗੇ। ਇਸੇ ਦੌਰਾਨ ਸ਼ੂਗਰਫੈੱਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਨ ਦੇ ਦੱਸਿਆ ਕਿ ਖੰਡ ਦੀ ਸਪਲਾਈ ਪੂਰੀ ਕਰਨ ਲਈ ਸਾਰਿਆਂ ਸਹਿਕਾਰੀ ਖੰਡ ਮਿੱਲਾਂ ਨੂੰ ਕਹਿ ਦਿੱਤਾ ਹੈ ਅਤੇ ਸ਼ੂਗਰਫੈੱਡ ਇਸ ਟੀਚੇ ਨੂੰ ਪੂਰਾ ਕਰਨ ਵਿਚ ਕੋਈ ਢਿੱਲ ਨਹੀਂ ਕਰੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।