ਕੋਰੋਨਾ : ਪੰਜਾਬੀਆਂ ਨੇ ਜਲੰਧਰ ਤੋਂ ਲੈ ਕੇ ਅਮਰੀਕਾ-ਕੈਨੇਡਾ-ਨਿਊਜੀਲੈਂਡ ਤੱਕ ਮਦਦ ਲਈ ਦਿਲ ਖੋਲ੍ਹੇ

1
601

ਜਲੰਧਰ . ਕੋਰੋਨਾ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਲੋਕਾਂ ਦੀ ਮਦਦ ਲਈ ਪੰਜਾਬੀ ਦਿਲ ਖੋਲ ਕੇ ਸਾਹਮਣੇ ਆਏ ਹਨ। ਪੰਜਾਬੀਆਂ ਵੱਲੋਂ ਮਦਦ ਦੀਆਂ ਤਸਵੀਰਾਂ ਲਗਾਤਾਰ ਦੁਨੀਆ ਦੇ ਹਰ ਕੋਣੇ ਤੋਂ ਸਾਹਮਣੇ ਆ ਰਹੀਆਂ ਹਨ। ਅਜਿਹੀਆਂ ਹੀ ਕੁੱਝ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ।

ਜਲੰਧਰ ਦੀ ਦਾਦਾ ਕਾਲੋਨੀ ਵਿੱਚ ਰਮਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਲੋਕਾਂ ਨੂੰ ਮਾਸਕ ਵੰਡੇ। ਉਹਨਾਂ ਕਿਹਾ ਕਿ ਔਖੀ ਘੜੀ ਵਿੱਚ ਸਾਨੂੰ ਇਕ-ਦੂਜੇ ਦੀ ਬਾਂਹ ਫੜਣੀ ਚਾਹੀਦੀ ਹੈ।
ਜਲੰਧਰ ਵਿੱਚ ਪੱਤਰਕਾਰ ਸਵਾਮੀ ਇਬਲੀਸ ਦੇ ਬੇਟੇ ਗੁਰਕ੍ਰਿਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਨਿਊਜ਼ੀਲੈਂਡ ਵਿੱਚ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ।

ਜੇਕਰ ਤੁਹਾਡੇ ਨੇੜੇ ਵੀ ਕੋਈ ਅਜਿਹਾ ਚੰਗਾ ਕੰਮ ਹੋ ਰਿਹਾ ਹੈ ਜਿਸ ਦਾ ਸਮਾਜ ਨੂੰ ਪਤਾ ਲੱਗਣਾ ਜ਼ਰੂਰੀ ਹੈ ਤਾਂ ਸਾਨੂੰ ਵਟਸਐਪ ਰਾਹੀਂ ਜਾਣਕਾਰੀ ਦਿਓ। 97687-90001 ਨੰਬਰ ਉੱਤੇ ਜਾਣਕਾਰੀ ਭੇਜੀ ਜਾ ਸਕਦੀ ਹੈ।

ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਟਵਾਲ ਵਲੋ ਪੁਲਿਸ ਪ੍ਰਸ਼ਾਸ਼ਨ ਲਈ ਮਾਸਕ ਦਾ ਲੰਗਰ ਲਗਾਇਆ ਗਿਆ।
ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਵੱਲੋਂ ਵੀ ਇਸ ਔਖੀ ਘੜੀ ਵਿੱਚ ਕੰਮ ਕਰਨ ਵਾਲਿਆਂ ਦੀ ਮਦਦ ਕੀਤੀ ਜਾ ਰਹੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2xievcG ‘ਤੇ ਕਲਿੱਕ ਕਰੋ।

1 COMMENT

Comments are closed.