ਦੁਬਈ ਤੋਂ ਮੁੰਬਈ ਪਹੁੰਚੇ 15 ਯਾਤਰੀ, ਪੰਜਾਬ ਆਉਣ ਲਈ ਹਵਾਈ ਅੱਡੇ ਤੋਂ ਭੱਜੇ

0
853

ਮੁੰਬਈ. ਦੁਬਈ ਤੋਂ ਮੁੰਬਈ ਹਵਾਈ ਅੱਡੇ ਪਹੁੰਚੇ 15 ਯਾਤਰੀਆਂ ਦੇ ਹੱਥਾਂ ਤੇ ਹੋਮ ਕਵਾਰੇਂਟਾਇਨ (ਪਰਿਵਾਰ ਤੋਂ ਅਲਗ ਰਹਿਣ) ਦੀ ਮੌਹਰ ਲਗਾਈ ਗਈ, ਪਰ ਇਹ ਯਾਤਰੀ ਅਧਿਕਾਰਿਆਂ ਨੂੰ ਚਕਮਾ ਦੇ ਕੇ ਹਵਾਈ ਅੱਡੇ ਤੋਂ ਭੱਜ ਗਏ। ਏਅਰਪੋਰਟ ਅਧਿਕਾਰਿਆਂ ਨੇ ਪੁਲਿਸ ਨਾਲ ਮਿਲ ਇਕ ਅਭਿਆਨ ਚਲਾਇਆ ਅਤੇ ਇਹਨਾਂ ਸਾਰੀਆਂ ਨੂੰ ਖਾਰ ਰੇਲਵੇ ਸਟੇਸ਼ਨ ਦੇ ਬਾਹਰੋਂ ਫੜ ਲਿਆ। ਪੁਲਿਸ ਨੇ ਦੱਸਿਆ ਹੈ ਕਿ ਇਹ ਯਾਤਰੀ ਟ੍ਰੇਨ ਰਾਹੀਂ ਪੰਜਾਬ ਜਾਣ ਦੀ ਯੋਜਨਾ ਬਣਾ ਰਹੇ ਸੀ।

ਏਅਰਪੋਰਟ ਅਧਿਕਾਰਿਆਂ ਨੇ ਸੜਕ ਮਾਰਗ ਰਾਹੀਂ ਭੇਜੇ ਪੰਜਾਬ

ਖਾਰ ਪੁਲਿਸ ਥਾਨੇ ਦੇ ਸੀਨੀਅਰ ਇੰਸਪੇਕਟਰ ਗਜਾਨਨ ਕਬਦੁਲੇ ਨੇ ਦੱਸਿਆ ਕਿ ਤੁਰੰਤ ਤਲਾਸ਼ੀ ਅਭਿਆਨ ਚਲਾ ਕੇ ਇਹਨਾਂ ਯਾਤਰੀਆਂ ਨੂੰ ਖਾਰ ਰੇਲਵੇ ਸਟੇਸ਼ਨ ਦੇ ਬਾਹਰੋਂ ਕਾਬੂ ਕਰ ਲਿਆ ਗਿਆ। ਉਸ ਤੋਂ ਬਾਅਦ ਇਹਨਾਂ ਯਾਤਰੀਆਂ ਨੂੰ ਏਅਰਪੋਰਟ ਅਧਿਆਰਿਆਂ ਨੂੰ ਸੌੰਪ ਦਿੱਤਾ ਗਿਆ। ਜਿੰਨ੍ਹਾਂ ਨੇ ਸੜਕ ਮਾਰਗ ਦੇ ਰੱਸਤੇ ਇਹਨਾਂ ਯਾਤਰੀਆਂ ਨੂੰ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2xievcG ‘ਤੇ ਕਲਿੱਕ ਕਰੋ।