ਪੰਜਾਬ ‘ਚ ਕੋਰੋਨਾ ਨਾਲ 33ਵੀਂ ਤੇ ਅੰਮ੍ਰਿਤਸਰ ‘ਚ ਚੌਥੀ ਮੌਤ, ਪਾਜ਼ੀਟਿਵ ਮਾਮਲੇ ਹੋਏ 1900 ਤੋਂ ਪਾਰ

0
1340

ਅੰਮ੍ਰਿਤਸਰ. ਜਾਬ ਵਿੱਚ ਕੋਰੋਨਾ ਨਾਲ 33ਵੀਂ ਮੌਤ ਹੋ ਗਈ ਹੈ। 33ਵੀਂ ਮੌਤ ਦੀ ਅੰਮ੍ਰਿਤਸਰ ਤੋਂ ਆਈ ਹੈ। 1900 ਤੋਂ ਵੱਧ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। 10 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਆਉਣਈ ਬਾਕੀ ਹੈ।

ਅੱਜ ਜਿਸ ਮਰੀਜ਼ ਦੀ ਮੌਤ ਹੋਈ ਹੈ। ਉਹ ਮਜਦੂਰੀ ਕਰਦਾ ਸੀ ਅਤੇ ਇਸਨੂੰ ਹੋਰ ਵੀ ਕਈ ਬੀਮਾਰਿਆਂ ਸਨ। ਇਸਨੂੰ ਪੰਜ ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਤੋਂ ਬਾਅਦ ਇਸਦੇ ਸੈਂਪਲ ਜਾਂਚ ਲਈ ਭੇਜੇ ਗਏ ਤਾਂ ਇਸਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਹ ਅੰਮ੍ਰਿਤਸਰ ਦੇ ਭੀੜ ਭਾੜ ਵਾਲੇ ਇਲਾਕੇ ਰਾਮਾਨੰਦ ਦੇ ਬਾਗ ਨਜ਼ਦੀਕ ਹਰਿਮੰਦਿਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਅੰਮ੍ਰਿਤਸਰ ਵਿੱਚ ਚੌਥੀ ਮੌਤ ਹੈ। ਜਿਸ ਇਲਾਕੇ ਦਾ ਇਹ ਵਿਅਕਤੀ ਰਹਿਣ ਵਾਲਾ ਸੀ ਉਸਨੂੰ ਸੀਲ ਕਰ ਦਿੱਤਾ ਗਿਆ ਹੈ। ਇਸਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਵਾਰਨਟਾਇਨ ਕੀਤਾ ਗਿਆ ਹੈ।

ਇਸ ਵਿਅਕਤੀ ਦੀ ਕੋਈ ਟ੍ਰੈਵਲ ਹਿਸਟ੍ਰੀ ਵੀ ਨਹੀਂ ਹੈ। ਜ਼ਿਲ੍ਹੇ ਵਿੱਚ ਹਾਲੇ ਕਰੀਬ 160 ਹੋਰ ਲੋਕਾਂ ਦੇ ਸੈਂਪਲ ਲਏ ਜਾਣੇ ਬਾਕੀ ਹੈ।