ਵੋਟਿੰਗ ਦੌਰਾਨ ਜਲੰਧਰ ‘ਚ 2 ਗੁੱਟਾਂ ‘ਚ ਖੂਨੀ ਝੜਪ, ਪੋਲਿੰਗ ਏਜੰਟ ਸਣੇ ਕਈ ਜ਼ਖਮੀ

0
1576

ਜਲੰਧਰ, 1 ਜੂਨ | ਚੋਣਾਂ ਵਿਚਾਲੇ ਜਲੰਧਰ ਜ਼ਿਲੇ ਦੇ ਆਦਮਪੁਰ ਇਲਾਕੇ ਤੋਂ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮੰਸੂਰਪੁਰ ਵਿਖੇ ਪੋਲਿੰਗ ਬੂਥ ‘ਤੇ ਦੋ ਗਰੁੱਪਾਂ ‘ਚ ਬਹਿਸਬਾਜ਼ੀ ਤੋਂ ਬਾਅਦ ਝੜਪ ਹੋ ਗਈ ਜਿਸ ਵਿੱਚ ਕਈ ਜ਼ਖਮੀ ਹੋ ਗਏ ਹਨ।

ਜ਼ਖਮੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੋਲਿੰਗ ਏਜੰਟ ਹੈ। ਉਸ ਦਾ ਕਹਿਣਾ ਹੈ ਕਿ ਆਪ ਵਰਕਰਾਂ ਨੇ ਉਸ ਉੱਤੇ ਹਮਲਾ ਕੀਤਾ। ਉਸ ਦੇ ਸਿਰ ਤੇ ਪਿੱਠ ਉੱਤੇ ਸੱਟਾਂ ਵੱਜੀਆਂ ਹਨ। ਹਮਲਾ ਕਰਨ ਵਾਲਾ ਭੂਪਿੰਦਰ ਸਿੰਘ ਅਤੇ ਉਸ ਦੇ ਸਾਥੀ ਸਨ।

ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਔਰਤ ਦੇ ਵੋਟ ਪਾਉਣ ਨੂੰ ਲੈ ਕੇ ਝਗੜਾ ਹੋਇਆ ਜਿਸ ਦੌਰਾਨ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਇੱਕ ਅਰੋਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।