ਜਲੰਧਰ ਦੇ ਥਾਣਾ ਚਾਰ ਨੇੜੇ ਬ੍ਰਾਂਡ ਰੱਥ ਰੋਡ ‘ਤੇ ਲੁੱਟ ਦੀ ਕੋਈ ਵੀ ਵਾਰਦਾਤ ਨਹੀਂ ਹੋਈ : ADCP ਵਤਸਲਾ ਗੁਪਤਾ

0
2205

ਜਲੰਧਰ . ਏਡੀਸੀਪੀ ਵਤਸਲਾ ਗੁਪਤਾ ਨੇ ਕਿਹਾ ਕਿ ਜਲੰਧਰ ਵਿਖੇ ਸਥਿਤ ਬ੍ਰਾਂਡ ਰੱਥ ਰੋਡ ‘ਤੇ ਲੁੱਟ ਦੀ ਕੋਈ ਵੀ ਵਾਰਦਾਤ ਨਹੀਂ ਹੋਈ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਬਰੀਕੀ ਨਾਲ ਇਸ ਦੀ ਛਾਣ ਬੀਣ ਕਰ ਰਹੀ ਹੈ।

ਵਤਸਲਾ ਗੁਪਤਾ, ਜਿਹਨਾਂ ਨਾਲ ਏਸੀਪੀ ਹਰਸਿਮਰਤ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਸ਼ਨੀਵਾਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਕਿ ਥਾਣਾ 4 ਅਧੀਨ ਪੈਂਦੀ ਬ੍ਰਾਂਡ ਰੱਥ ਰੋਡ ‘ਤੇ ਲੁੱਟ ਹੋਈ ਹੈ। ਪੁਲਿਸ ਪਾਰਟੀ ਫੌਰੀ ਤੌਰ ‘ਤੇ ਮੌਕੇ ਤੇ ਪਹੁੰਚ ਕੇ ਛਾਣਬੀਣ ਵਿਚ ਜੁੱਟ ਗਈ। ਇਹ ਸਾਹਮਣੇ ਆਇਆ ਕਿ ਇਕ ਦੁਕਾਨਦਾਰ ਦਿਨੇਸ਼ ਕੁਮਾਰ ਕੋਲ ਰਾਹੁਲ ਨਾਂ ਦੇ ਵਿਅਕਤੀ ਨੇ ਪਹੁੰਚ ਕੀਤੀ ਤੇ ਉਸ ਨੂੰ ਕਿਹਾ ਕਿ ਉਸ ਨੂੰ ਕਿੱਸੇ ਕੰਮ ਲਈ ਪੈਸੇ ਚਾਹੀਦੇ ਹਨ। ਰਾਹੁਲ ਨੇ ਦੁਕਾਨਦਾਰ ਨੂੰ ਦੱਸਿਆ ਕਿ ਉਸ ਦਾ ਪਿਛੋਕੜ ਮੁਜ਼ਰਿਮ ਵਾਲਾ ਹੈ ਤੇ ਉਸ ਪਾਸ ਇਸ ਵੇਲੇ ਵੀ ਹਥਿਆਰ ਹੈ।

ਉਹਨਾਂ ਕਿਹਾ ਕਿ ਇਸ ਤੇ ਦੁਕਾਨਦਾਰ ਨੇ ਦੁਕਾਨ ਤੇ ਅਮਨਦੀਪ ਭਾਟੀਆ ਨੂੰ ਸੱਦਿਆ ਜੋ ਕਿ ਰਾਹੁਲ ਨੂੰ ਦੁਕਾਨ ਤੋਂ ਬਾਹਰ ਲੈ ਗਿਆ ਅਤੇ ਕੁਝ ਦੇਰ ਬਾਅਦ ਵਾਪਿਸ ਦੁਕਾਨ ਤੇ ਆ ਕੇ ਉਸ ਨੇ ਦੁਕਾਨਦਾਰ ਨੂੰ ਰਾਹੁਲ ਨੂੰ 5000 ਰੁਪਏ ਦੇਣ ਲਈ ਆਖਿਆ। ਉਹਨਾਂ ਕਿਹਾ ਕਿ ਦੁਕਾਨਦਾਰ ਵਲੋਂ ਇਹ ਰਕਮ ਰਾਹੁਲ ਨੂੰ ਦਿੱਤੀ ਹੈ ਤੇ ਹਾਲੇ ਤਕ ਦੀ ਤਫਤੀਸ਼ ਦੇ ਵਿਚ ਲੁੱਟ ਦੀ ਕਿੱਸੇ ਤਰਾਂ ਦੀ ਘਟਨਾ ਬਾਰੇ ਪਤਾ ਨਹੀਂ ਚੱਲਿਆ ਹੈ। ਉਹਨਾਂ ਕਿਹਾ ਕਿ ਪੁਲਿਸ ਘਹਿਰਾਈ ਨਾਲ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ https://bit.ly/3diTrmP ਨਾਲ ਜੁੜੋ)