ਲਾਂਬੜਾ ਨੇੜੇ ਇਕ ਵਿਅਕਤੀ ਦਾ ਬੇਦਰਦੀ ਨਾਲ ਕਤਲ ਕਰਕੇ ਕਾਤਲਾਂ ਨੇ ਨਹਿਰ ਕੰਡੇ ਸੁੱਟੀ ਲਾਸ਼

    0
    546

    ਜਲੰਧਰ. ਲਾਂਬੜਾ ਥਾਣੇ ਅਧੀਨ ਪੈਂਦੇ ਇਲਾਕੇ ਗਾਖਲਾ ਦੇ ਨੇੜੇ ਇਕ ਵਿਅਕਤੀ ਦਾ ਬੇਦਰਦੀ ਨਾਲ ਕਤਲ ਕੀਤੇ ਜਾਣ ਦੀ ਖਬਰ ਹੈ। ਜਿਸਦੀ ਪਛਾਣ ਰਿਤਿਕ ਦੇ ਤੌਰ ਤੇ ਹੋਈ ਹੈ, ਜੋ ਅਰਮਾਨ ਹਸਪਤਾਲ ਵਿਚ ਸਹਾਇਕ ਵਜੋਂ ਕੰਮ ਕਰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

    ਐਸਐਚਓ ਪੁਸ਼ਪ ਬਾਲੀ ਦੇ ਮੁਤਾਬਕ ਕਤਲ ਕੀਤਾ ਗਿਆ ਵਿਅਕਤੀ ਆਪਣੀ ਭੈਣ ਨਾਲ ਗਾਖਲਾ ਵਿੱਚ ਰਹਿੰਦਾ ਸੀ। ਸੋਮਵਾਰ ਸਵੇਰੇ, ਇਲਾਕੇ ਵਿਚੋਂ ਲੰਘ ਰਹੀ ਨਹਿਰ ਦੇ ਨੇੜੇ, ਲੋਕਾਂ ਨੇ ਉਸ ਦੀ ਲਾਸ਼ ਨੂੰ ਦੇਖਿਆ। ਉਸਦੇ ਸ਼ਰੀਰ ‘ਤੇ ਬਹੁਤ ਸੱਟਾਂ ਲੱਗੀਆਂ ਸਨ। ਲਾਸ਼ ਦੀ ਹਾਲਤ ਦੇਖਦੇ ਹੋਏ ਪੁਲਸ ਮੁਤਾਬਕ ਇਹ ਮਾਮਲਾ ਕਤਲ ਦਾ ਲੱਗ ਰਿਹਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।