ਲੁਧਿਆਣਾ : ਦਿਨ-ਦਹਾੜੇ ਕੰਪਨੀ ‘ਚੋਂ 12 ਕਰੋੜ ਦਾ ਸੋਨਾ ਲੁੱਟ ਕੇ ਲੁਟੇਰੇ ਫਰਾਰ, ਮੁਲਾਜਮਾਂ ਦੇ ਸਾਹਮਣੇ ਕਿਵੇਂ ਕੀਤੀ ਵਾਰਦਾਤ ਜਾਨਣ ਲਈ ਪੜੋ ਖਬਰ

    0
    751

    ਲੁਧਿਆਣਾ. ਗਿੱਲ ਰੋਡ ‘ਤੇ ਸਥਿਤ ਆਈਆਈਐਫਐਲ ਕੰਪਨੀ ਦੇ ਦਫ਼ਤਰ ‘ਚ ਚਾਰ ਹਥਿਆਰਬੰਦ ਲੁਟੇਰੇ ਦਿਨ ਦਹਾੜੇ ਕਰੀਬ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਕੰਪਨੀ ਦੇ ਇਸ ਦਫਤਰ ਵਿੱਚ ਸੋਨਾ ਗਿਰਵੀ ਰੱਖ ਕੇ ਲੋਕਾਂ ਨੂੰ ਕਰਜਾ ਦਿੱਤਾ ਜਾਂਦਾ ਸੀ। ਲੁਟੇਰੇਆਂ ਨੇ ਹਥਿਆਰਾਂ ਦੇ ਬਲ ਤੇ ਮੁਲਾਜਮਾਂ ਨੂੰ ਧਮਕਾਇਆ ਤੇ ਕਰੀਬ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਇਹ ਲੁਟੇਰੇ ਇੱਕ ਕਾਰ ‘ਚ ਆਏ ਸਨ। ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।