ਮੁਕਤਸਰ ਬੱਸ ਹਾਦਸਾ : ਨਹਿਰ ‘ਚ ਡਿੱਗਣ ਕਾਰਨ ਹੁਣ ਤਕ 8 ਸਵਾਰੀਆਂ ਦੀ ਮੌਤ, 11 ਸੀਰੀਅਸ

0
2664

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ | ਇਥੇ ਇਕ ਵੱਡੀ ਘਟਨਾ ਵਾਪਰੀ ਹੈ। ਮੁਕਤਸਰ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ ਤੇ 11 ਜਣੇ ਗੰਭੀਰ ਜ਼ਖਮੀ ਹਨ। ਦੱਸ ਦਈਏ ਕਿ ਮੁਕਤਸਰ ‘ਚ ਸਵਾਰੀਆਂ ਨਾਲ ਭਰੀ ਨਿੱਜੀ ਬੱਸ ਨਹਿਰ ‘ਚ ਡਿੱਗ ਗਈ। ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ। ਝਬੇਲਵਾਲੀ ਪਿੰਡ ਨੇੜੇ ਘਟਨਾ ਵਾਪਰੀ ਹੈ।

ਦੱਸ ਦਈਏ ਕਿ ਮੁਕਤਸਰ-ਕੋਟਕਪੂਰਾ ਰੋਡ ‘ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾ ਨਹਿਰਾਂ ‘ਚੋਂ ਰਾਜਸਥਾਨ ਨਹਿਰ ‘ਚ ਸਵਾਰੀਆਂ ਨਾਲ ਭਰੀ ਬੱਸ ਡਿੱਗ ਗਈ। ਨਹਿਰ ਦੇ ਪੁਲ਼ ‘ਤੇ ਲੱਗੇ ਲੋਹੇ ਦੇ ਐਂਗਲਾਂ ‘ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ‘ਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਇਸ ਘਟਨਾ ਦਾ ਪਤਾ ਲੱਗਣ ‘ਤੇ ਲੋਕ ਵੱਡੀ ਗਿਣਤੀ ‘ਚ ਉੱਥੇ ਪੁੱਜੇ।