ਪੰਜਾਬ ‘ਚ ਰਜਬਾਹੇ ਦੇ ਪਾਣੀ ਨੂੰ ਲੈ ਕੇ 2 ਗੁੱਟਾਂ ਵਿਚਾਲੇ ਚਲੀਆਂ ਤਾਬੜਤੋੜ ਗੋਲੀਆਂ, 4 ਲੋਕਾਂ ਦੀ ਮੌਤ, 7 ਜ਼ਖਮੀ

0
4301

ਗੁਰਦਾਸਪੁਰ | ਜ਼ਿਲੇ ‘ਚ ਦੋ ਧਿਰਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। 7 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ 60 ਰਾਊਂਡ ਫਾਇਰ ਕੀਤੇ। ਇਹ ਲੜਾਈ ਰਜਬਾਹੇ ਦੇ ਪਾਣੀ ਨੂੰ ਲੈ ਕੇ ਹੋਈ।

ਫਾਇਰਿੰਗ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਪਹਿਲੀ ਧਿਰ ਦੇ ਸ਼ਮਸ਼ੇਰ ਸਿੰਘ ਤੇ ਬਲਜੀਤ ਸਿੰਘ ਵਾਸੀ ਪਿੰਡ ਵਿਠਵਾਂ ਵਜੋਂ ਹੋਈ ਹੈ, ਜਦਕਿ ਦੂਜੀ ਧਿਰ ਦੇ ਨਿਰਮਲ ਸਿੰਘ ਵਾਸੀ ਪਿੰਡ ਮੂੜ ਤੇ ਬਲਰਾਜ ਸਿੰਘ ਵਾਸੀ ਵਿਠਵਾਂ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਕਈ ਸੀਨੀਅਰ ਪੁਲਿਸ ਅਧਿਕਾਰੀ ਤੇ ਥਾਣਾ ਇੰਚਾਰਜ ਮੌਕੇ ਉਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਵਿਠਵਾਂ ਦੇ ਦੋ ਧੜਿਆਂ ਵਿਚ ਰੰਜਿਸ਼ ਚੱਲ ਰਹੀ ਸੀ, ਜਿਸ ਨੇ ਖੂਨੀ ਰੂਪ ਧਾਰ ਲਿਆ।