ਦੋ ਸਾਲ ‘ਚ ਹਿੰਦੁਸਤਾਨੀਆਂ ਨੇ ਆਖਿਰ ਕਿਉਂ ਵੇਖਿਆ ਦੁਨੀਆਂ ‘ਚ ਸੱਭ ਤੋਂ ਜ਼ਿਆਦਾ ਪੌਰਨ?

0
3095

ਦੂਜੇ ਨੰਬਰ ‘ਤੇ ਅਮਰੀਕਾ, ਤੀਜੇ ‘ਤੇ ਬ੍ਰਾਜ਼ੀਲ
ਨਵੀਂ ਦਿੱਲੀ .
ਹਿੰਦੁਸਤਾਨ ‘ਚ ਇੰਟਰਨੈਟ ਪੂਰੀ ਦੁਨੀਆਂ ਤੋਂ ਸਸਤਾ ਹੈ। ਅਜਿਹਾ ਪਿਛਲੇ ਦੋ-ਤਿੰਨ ਸਾਲਾਂ ‘ਚ ਜੀਓ ਦੇ ਮਾਰਕੀਟ ਵਿੱਚ ਆਉਣ ਤੋਂ ਬਾਅਦ ਹੋਇਆ ਸੀ। ਇੰਟਰਨੈਟ ਦੇ ਸਸਤੇ ਹੋਣ ਨਾਲ ਪਿਛਲੇ ਦੋ ਸਾਲ ‘ਚ ਭਾਰਤੀ ਲੋਕਾਂ ‘ਚ ਪੌਰਨ ਵੇਖਣ ਦਾ ਕ੍ਰੇਜ਼ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ।
ਐਡਲਟ ਐਨਟਰਟੇਨਮੇਂਟ ਵੈਬਸਾਇਟ ਪੌਰਨਹਬ ਨੇ ਆਪਣੀ ਸਾਲਾਨਾ ਰਿਪੋਰਟ ‘ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਰਿਪੋਰਟ ਮੁਤਾਬਿਕ ਭਾਰਤ ‘ਚ ਪੌਰਨ ਦੇਖਣ ਵਾਲਿਆਂ ਦੀ ਗਿਣਤੀ ‘ਚ ਤਿੰਨ ਫੀਸਦੀ ਵਾਧਾ ਹੋਇਆ ਹੈ, ਅਤੇ ਇਹ ਵਾਧਾ ਪਿਛਲੇ ਦੋ ਸਾਲਾਂ ‘ਚ ਹੋਇਆ ਹੈ।
ਸਾਲ 2017 ਵਿੱਚ ਭਾਰਤ ‘ਚ ਟੋਟਲ ਫੋਨ ਚਲਾਉਣ ਵਾਲੇ ਲੋਕਾਂ ਵਿੱਚੋਂ 86 ਫੀਸਦੀ ਲੋਕ ਪੌਰਨ ਵੇਖਦੇ ਸਨ ਪਰ 2019 ‘ਚ ਇਹ ਅੰਕੜਾ 89 ਫੀਸਦੀ ਤੱਕ ਪਹੁੰਚ ਗਿਆ।
ਪਿਛਲੇ ਸਾਲ ਭਾਰਤ ਸਰਕਾਰ ਨੇ 300 ਤੋਂ ਜ਼ਿਆਦਾ ਪੌਰਨ ਵੈਬਸਾਇਟਾਂ ਨੂੰ ਹਿੰਦੁਸਤਾਨ ‘ਚ ਬੈਨ ਕਰ ਦਿੱਤਾ ਸੀ। ਪੌਰਨ ਵੈਬਸਾਇਟਾਂ ਬੈਨ ਹੋਣ ਤੋਂ ਬਾਅਦ ਪੌਰਨ ਵੇਖਣ ਵਾਲਿਆਂ ਦੀ ਗਿਣਤੀ ਘਟਣ ਦੀ ਥਾਂ ਵਧੀ ਹੀ ਹੈ।
ਪੌਰਨ ਵੇਖਣ ਵਾਲੇ ਮੁਲਕਾਂ ‘ਚ ਭਾਰਤ ਤੋਂ ਬਾਅਦ ਅਮਰੀਕਾ ਦਾ ਨੰਬਰ ਹੈ। ਇੱਥੇ ਸਮਾਰਟਫੋਨ ‘ਤੇ 81 ਫੀਸਦੀ ਲੋਕ ਪੌਰਨ ਵੇਖਦੇ ਹਨ। ਤੀਜੇ ਨੰਬਰ ‘ਤੇ ਬ੍ਰਾਜ਼ੀਲ ਹੈ, ਚੌਥੇ ‘ਤੇ ਯੌਰਪ ਅਤੇ ਪੰਜਵੇਂ ‘ਤੇ ਜਾਪਾਨ।
ਭਾਰਤ ‘ਚ ਪੌਰਨ ਵੇਖਣ ਵਾਲਿਆਂ ਦੀ ਗਿਣਤੀ ਵੱਧਣ ਦਾ ਇੱਕ ਕਾਰਨ ਮੁਲਕ ‘ਚ ਸਸਤਾ ਇੰਟਰਨੈਟ ਵੀ ਹੈ। ਭਾਰਤ ‘ਚ ਇਸ ਵੇਲੇ 45 ਕਰੋੜ ਸਮਾਰਟਫੋਨ ਯੂਜ਼ਰ ਹਨ। ਸਸਤੇ ਡਾਟਾ ਪਲੈਨ ਤੇ ਇੰਟਰਨੈਟ ਦੇ ਕਾਰਨ ਇਹ ਗਿਣਤੀ ਵਧੀ ਹੈ ਪਰ ਪਿਛਲੇ ਇੱਕ ਮਹੀਨੇ ‘ਚ ਸਾਰੀਆਂ ਕੰਪਨੀਆਂ ਨੇ ਆਪਣੇ ਇੰਟਰਨੈਟ ਅਤੇ ਪਲਾਨ ਮਹਿੰਗੇ ਕਰ ਦਿੱਤੇ ਹਨ।

ਭਾਰਤ ‘ਚ ਇਸ ਵੇਲੇ 45 ਕਰੋੜ ਲੋਕ ਸਮਾਰਟਫੋਨ ਇਸਤੇਮਾਲ ਕਰਦੇ ਹਨ