ਲੁਧਿਆਣਾ : ਚਿੱਟਾ ਪੀਂਦੇ ਨੌਜਵਾਨਾਂ ਦੀ ਵੀਡੀਓ ਹੋਈ ਵਾਇਰਲ, ਲੋਕ ਬੋਲੇ – ਨਸ਼ੱਈਆਂ ਤੋਂ ਡਰਦੇ ਮਾਰੇ ਘਰੋਂ ਨਿਕਲਣਾ ਔਖਾ

0
296

ਲੁਧਿਆਣਾ | ਇਥੇ ਨੌਜਵਾਨਾਂ ਵਲੋਂ ਚਿੱਟੇ ਦਾ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ ਸਾਹਮਣੇ ਆਈ ਹੈ। ਮਾਮਲਾ ਕੈਲਾਸ਼ ਨਗਰ ਦਾ ਦੱਸਿਆ ਜਾ ਰਿਹਾ ਹੈ। ਇਥੇ ਨੌਜਵਾਨ ਖਾਲੀ ਪਲਾਟ ਵਿਚ ਨਸ਼ਾ ਕਰ ਰਹੇ ਹਨ।

ਇਲਾਕੇ ਵਿਚ ਨਸ਼ੇ ਦੇ ਮਾਮਲੇ ਰੋਜ਼ਾਨਾ ਵਧਦੇ ਜਾ ਰਹੇ ਹਨ। ਇਲਾਕਾ ਵਾਸੀਆਂ ਦੇ ਦੋਸ਼ ਹਨ ਕਿ ਨਸ਼ੱਈ ਸੜਕਾਂ ‘ਤੇ ਘੁੰਮਦੇ ਹਨ ਅਤੇ ਚੋਰੀ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜੇਕਰ ਇਲਾਕੇ ਦੇ ਲੋਕ ਵਿਰੋਧ ਕਰਦੇ ਹਨ ਤਾਂ ਲੜਾਈ-ਝਗੜਾ ਅਤੇ ਗਾਲ੍ਹਾਂ ਕੱਢਦੇ ਹਨ। ਲੋਕ ਇਲਾਕੇ ਦੀਆਂ ਸੁੰਨਸਾਨ ਗਲੀਆਂ ਵਿਚ ਆਉਣ ਤੋਂ ਡਰਦੇ ਹਨ ਕਿਉਂਕਿ ਕਈ ਵਾਰ ਨਸ਼ੱਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।