ਲਵਲੀਨ ਵਰਮਾ ਨੇ ਜਿੱਤਿਆ ਕੌਮੀ ਆਈਫੈਕਸ ਅਵਾਰਡ, ਡਿਜੀਟਲ ਪੇਂਟਿੰਗ ਆਈ.ਐੱਮ ਦਾ ਕਿੰਗ ਬਣਾਉਣ ਲਈ ਮਿਲਿਆ ਸਨਮਾਨ

0
368

ਟਾਂਡਾ ਉੜਮੁੜ. ਨੈਸ਼ਨਲ ਅਵਾਰਡੀ ਚਿੱਤਰਕਾਰ ਅਸ਼ਵਨੀ ਵਰਮਾ ਦੇ ਪੁੱਤਰ ਲਵਲੀਨ ਵਰਮਾ ਦੀ ਬਣਾਈ ਡਿਜੀਟਲ ਪੇਟਿੰਗ ਨੂੰ ਕੌਮੀ ਆਈਫੈਕਸ ਅਵਾਰਡ ਮਿਲਿਆ ਹੈ। ਲਵਲੀਨ ਵਰਮਾ ਨੇ ਇਹ ਸਨਮਾਨ ਹਾਸਿਲ ਕਰਕੇ ਟਾਂਡਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਲਵਲੀਨ ਵਰਮਾ ਦਾ ਕਹਿਣਾ ਹੈ ਕਿ ਬੀਤੇ ਦਿਨੀ ਦਿੱਲੀ ਵਿੱਚ ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟ ਸੁਸਾਇਟੀ ਵਲੋਂ ਕਰਵਾਈ ਗਈ 10ਵੀਂ ਆਲ ਇੰਡੀਆ ਡਿਜੀਟਲ ਆਰਟ ਐਗਜੀਬਿਸ਼ਨ 2020 ‘ਚ ਭਾਗ ਲੈਂਦੇ ਹੋਏ ਉਸਨੂੰ ਸਨਮਾਨ ਮਿਲਿਆ। ਇਸ ਦੌਰਾਨ ਕੌਮੀ ਸਨਮਾਨ ਲਈ ਚੁਣੀਆਂ ਗਈਆਂ 7 ਪੇਂਟਿਂਗਾਂ ਵਿੱਚੋਂ ਲਵਲੀਨ ਦੀ ਡਿਜੀਟਲ ਪੇਂਟਿੰਗ ‘ਆਈ.ਐੱਮ ਦਾ ਕਿੰਗ’ ਨੂੰ ਵੀ ਕੌਮੀ ਸਨਮਾਨ ਮਿਲਿਆ।

ਸਨਮਾਨ ਹਾਸਲ ਕਰਨ ਉਪਰਾਂਤ ਉੜਮੁੜ ਪਹੁੰਚੇ ਲਵਲੀਨ ਦਾ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਮੈਂਬਰਾਂ ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਬ੍ਰਿਜ ਮੋਹਨ ਸ਼ਰਮਾ, ਵਰਿੰਦਰ ਪੰਡਿਤ ਆਦਿ ਨੇ ਸਵਾਗਤ ਕੀਤਾ ਅਤੇ ਲਵਲੀਨ ਦੇ ਪਿਤਾ ਅਸ਼ਵਨੀ ਵਰਮਾ ਅਤੇ ਮਾਤਾ ਰਿਤੂ ਵਰਮਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।