ਅੰਮ੍ਰਿਤਸਰ : ਵਿਆਜ ‘ਤੇ ਲਏ ਪੈਸੇ ਵਾਪਸ ਮੋੜਨ ‘ਚ ਅਸਮਰੱਥ ਨੌਜਵਾਨ ਨੇ ਦਿੱਤੀ ਜਾਨ, ਚਿੱਠੀ ‘ਚ ਲਿਖੇ ਪ੍ਰੇਸ਼ਾਨ ਕਰਨ ਵਾਲਿਆਂ ਦੇ ਨਾਮ

0
582

ਅੰਮ੍ਰਿਤਸਰ, 7 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕ ਨੌਜਵਾਨ ਨੇ ਜਾਨ ਦੇ ਦਿੱਤੀ। ਨੌਜਵਾਨ ਨੇ ਲੈਟਰ ਵਿਚ ਉਸ ਨੂੰ ਤੰਗ ਕਰਨ ਵਾਲਿਆਂ ਦੇ ਨਾਂ ਵੀ ਲਿਖੇ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਹਰਦੀਪ ਸਿੰਘ ਨੇ ਕੁਝ ਮਹੀਨੇ ਪਹਿਲਾਂ 4 ਵਿਅਕਤੀਆਂ ਤੋਂ ਵਿਆਜ ‘ਤੇ ਪੈਸੇ ਲਏ ਸਨ। ਉਹ ਬਕਾਇਦਾ ਪੈਸੇ ਵਾਪਸ ਕਰ ਰਿਹਾ ਸੀ ਪਰ ਕਰਜ਼ਦਾਰਾਂ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਵੇਖੋ ਵੀਡੀਓ

https://www.facebook.com/punjabibulletinworld/videos/232856446524825

ਮ੍ਰਿਤਕ ਦੇ ਭਰਾ ਸੁਧੀਰ ਕੁਮਾਰ ਨੇ ਦੱਸਿਆ ਕਿ ਹਰਦੀਪ ਨੇ ਕੁਝ ਪੈਸੇ ਵਾਪਸ ਕਰ ਦਿੱਤੇ ਸਨ ਪਰ ਲੈਣਦਾਰਾਂ ਨੇ ਉਸ ਪੈਸਿਆਂ ਬਾਰੇ ਕੋਈ ਗੱਲ ਨਹੀਂ ਕੀਤੀ ਅਤੇ ਰਸਤੇ ਵਿਚ ਉਸ ਦੀ ਕੁੱਟਮਾਰ ਕੀਤੀ ਅਤੇ ਜ਼ਲੀਲ ਕੀਤਾ। ਇਸ ਤੋਂ ਤੰਗ ਆ ਕੇ ਹਰਦੀਪ ਸਿੰਘ ਨੇ ਜਾਨ ਦੇ ਦਿੱਤੀ।
ਹਰਦੀਪ ਨੇ ਮਰਨ ਤੋਂ ਪਹਿਲਾਂ ਲੈਟਰ ਲਿਖਿਆ ਸੀ।

ਪੁਲਿਸ ਨੇ ਕਿਹਾ ਕਿ ਹਰਦੀਪ ਸਿੰਘ ਅਜੇ ਕੁਆਰਾ ਸੀ। ਨਵੀਂ ਆਬਾਦੀ ਗਲੀ ਨੰਬਰ 2 ਦਾ ਰਹਿਣ ਵਾਲਾ ਸੀ। ਉਸ ਨੇ 4 ਵਿਅਕਤੀਆਂ ਤੋਂ ਵਿਆਜ ’ਤੇ ਪੈਸੇ ਲਏ ਸਨ। ਉਸ ਨੇ ਨੋਟ ਵਿਚ ਅਰਜੁਨ ਭਾਟੀਆ, ਛਿੰਦਰ, ਪੂਰਨ ਚੰਦ ਅਤੇ ਰਵੀ ਮੈਨੇਜਰ ਦੇ ਨਾਂ ਲਿਖੇ ਹਨ, ਜਿਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।