ਵਿਕਾਸ ਨਗਰ ‘ਚ ਗੰਦੇ ਪਾਣੀ ਦੀ ਸਪਲਾਈ, ਲੌਕ ਹੋ ਰਹੇ ਬੀਮਾਰ, ਸ਼ਿਕਾਇਤ ‘ਤੇ ਵੀ ਨਿਗਮ ਟੀਮ ਨਹੀਂ ਕਰ ਰਹੀ ਕਾਰਵਾਈ

0
307

ਚੰਡੀਗੜ. ਵਾਰਡ ਨੰਬਰ 24 ਵਿਕਾਸਨਗਰ, ਮੌਲੀਕਾਗਰਾਂ ਵਿੱਚ ਗੰਦੇ ਅਤੇ ਬਦਬੂ ਭਰੇ ਪੀਣ ਦੀ ਸਪਲਾਈ ਹੋ ਰਹੀ ਹੈ। ਜਿਸ ਕਾਰਨ ਲੋਕ ਇਸ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹਨ। ਸਥਾਨਕ ਲੋਕਾਂ ਅਨੁਸਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਹ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ।

ਵਿਕਾਸਸਨਗਰ ਵਿਚ ਗੰਦਾ ਪਾਣੀ ਪੀਣ ਕਰਕੇ ਬਹੁਤ ਸਾਰੇ ਲੋਕ ਬੀਮਾਰ ਹੋ ਰਹੇ ਹਨ। ਨਗਰ ਨਿਗਮ ਇਸ ਤੋਂ ਵੀ ਸਬਕ ਨਹੀਂ ਲੈ ਰਿਹਾ। ਵਿਕਾਸ ਨਗਰ ਵਿੱਚ ਰਹਿਣ ਵਾਲੇ ਸੰਦੀਪ ਮਲਿਕ ਅਤੇ ਉਸਦੇ ਪਰਿਵਾਰ ਨੇ ਵਿਰੋਧ ਕਰਦਿਆਂ ਕਿਹਾ ਕਿ ਘਰਾਂ ਵਿੱਚ ਕਈ ਦਿਨਾਂ ਤੋਂ ਗੰਦਾ ਪਾਣੀ ਆ ਰਿਹਾ ਹੈ ਪਰ ਅਧਿਕਾਰੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਧਿਆਨ ਨਹੀਂ ਦੇ ਰਹੇ। ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀਸ਼ੰਕਰ ਤਿਵਾੜੀ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਦੂਸ਼ਿਤ ਪਾਣੀ ਦੇ ਫੈਲਣ ਕਾਰਨ ਕਿਸੇ ਵੱਡੀ ਮਹਾਮਾਰੀ ਫੈਲ ਸਕਦੀ ਹੈ, ਨਿਗਮ ਨੂੰ ਤੁਰੰਤ ਪਾਣੀ ਦੀ ਸਪਲਾਈ ਦੇ ਪ੍ਰਬੰਧ ਸੁੱਚਜੇ ਕਰਨੇ ਚਾਹੀਦੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।