ਐਮੇਜ਼ੋਨ ਭਾਰਤ ‘ਚ 7000 ਕਰੋੜ ਕਰੇਗੀ ਇਨਵੈਸਟ, ਵਧਣਗੀਆਂ ਨੌਕਰੀਆਂ

0
434

ਨਵੀਂ ਦਿੱਲੀ . ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ ਦੇ ਛੋਟੇ ਤੇ ਮੱਧਵਰਗੀ ਕਾਰੋਬਾਰਾਂ ਨੂੰ ਡਿਜੀਟਲ ਬਣਾਉਣ ‘ਤੇ ਇੱਕ ਅਰਬ ਡਾਲਰ (ਕਰੀਬ 7000 ਕਰੋੜ ਰੁਪਏ) ਦੀ ਇਨਵੈਸਟਮੈਂਟ ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਨਾਲ ਛੋਟੇ ਤੇ ਮੱਧ ਕਾਰੋਬਾਰੀ ਆਨਲਾਈਨ ਆਪਣੇ ਉਤਪਾਦ ਵੇਚ ਸਕਣਗੇ। ਐਮਾਜ਼ੋਨ ਦੇ ਮੁਖੀ ਜੈੱਫ਼ ਬੇਜੋਸ ਨੇ ਇੱਕ ਪ੍ਰੋਗਰਾਮ ‘ਚ ਕਿਹਾ ਕਿ ਕੰਪਨੀ ਆਪਣੀ ਵਿਸ਼ਵ ਪੱਧਰੀ ਪਹੁੰਚ ਰਾਹੀਂ 2025 ਤੱਕ 10 ਅਰਬ ਡਾਲਰ ਦੇ ‘ਮੇਕ ਇਨ ਇੰਡੀਆ’ ਉਤਪਾਦਾਂ ਦਾ ਨਿਰਯਾਤ ਕਰੇਗੀ।
ਜੈੱਫ ਬੇਜੋਸ ਨੇ ਕਿਹਾ- ਦੋ ਦਿਨ ਇਸ ‘ਤੇ ਚਰਚਾ ਕੀਤੀ ਜਾਵੇਗੀ ਕਿ ਕਿਵੇਂ ਛੋਟੇ ਤੇ ਮੱਧਵਰਗੀ ਕਾਰੋਬਾਰੀਆਂ ਨੂੰ ਤਕਨੀਕ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਆਨਲਾਈਨ ਰਿਟੇਲ ਖੇਤਰ ਦੀ ਵੱਡੀ ਕੰਪਨੀ ਭਾਰਤ ‘ਚ 5.5 ਅਰਬ ਡਾਲਰ ਇਨਵੈਸਟ ਕਰਨ ਦੀ ਗੱਲ ਆਖ ਚੁੱਕੀ ਹੈ।
ਅਮਰੀਕਾ ‘ਤੋਂ ਬਾਅਦ ਭਾਰਤ ਐਮਾਜ਼ੋਨ ਦੇ ਲਈ ਸਭ ਤੋਂ ਖਾਸ ਬਾਜ਼ਾਰ ਹੈ। ਬੇਜੋਸ ਨੇ ਕਿਹਾ ਕਿ ਅਸੀਂ  ਭਾਰਤ ਦੇ ਨਾਲ ਲੰਮੀ ਭਾਗੀਦਾਰੀ ਲਈ ਵਚਨਬੱਧ ਹਾਂ। ਅਸੀਂ ਬੋਲਣ ਤੋਂ ਜ਼ਿਆਦਾ ਕੰਮ ਕਰਨ ‘ਚ ਯਕੀਨ ਰੱਖਦੇ ਹਾਂ।