ਜਲੰਧਰ : ਬਸਤੀ ਪੀਰਦਾਦ ‘ਚ ਕੋਰੋਨਾ ਨਾਲ ਬਜ਼ੁਰਗ ਔਰਤ ਦੀ ਮੌਤ, 5 ਨਵੇਂ ਸੰਕਰਮਿਤ, 2 ਸਥਾਨਕ, 3 ਬਾਹਰਲੇ ਜ਼ਿਲ੍ਹਿਆਂ ਤੋਂ

0
813

ਜਲੰਧਰ | ਬਸਤੀ ਪੀਰਦਾਦ ‘ਚ ਐਤਵਾਰ ਨੂੰ ਇਕ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ। 5 ਨਵੇਂ ਸੰਕਰਮਿਤ ਪਾਏ ਗਏ ਹਨ। ਜ਼ਿਲ੍ਹੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1501 ਹੋ ਗਈ ਹੈ। ਬਸਤੀ ਪੀਰਦਾਦ ਦੀ ਬਜ਼ੁਰਗ ਔਰਤ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਸੀ, ਜਿਥੇ ਉਸ ਦੀ ਮੌਤ ਹੋ ਗਈ।

ਜਲੰਧਰ ਵਿੱਚ ਕੋਰੋਨਾ ਦੇ 28 ਮਰੀਜ਼ ਐਕਟਿਵ ਹਨ। ਹੁਣ ਤੱਕ 62020 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। 1060 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹੇ ਵਿੱਚ ਜੋ 5 ਨਵੇਂ ਮਰੀਜ਼ ਸਾਹਮਣੇ ਆਏ ਹਨ,  ਉਨ੍ਹਾਂ ‘ਚੋਂ 3 ਹੋਰ ਜ਼ਿਲ੍ਹਿਆਂ ਦੇ ਹਨ, ਜਦਕਿ 2 ਸਥਾਨਕ ਮਰੀਜ਼ ਹਨ।

ਕੋਰੋਨਾ ਦੇ ਕੇਸਾਂ ਵਿੱਚ ਮੁੜ ਵਾਧਾ ਹੋਣ ਦੇ ਮੱਦੇਨਜ਼ਰ ਵਿਭਾਗ ਦਾ ਪੂਰਾ ਜ਼ੋਰ ਹੁਣ ਟੀਕਾਕਰਨ ਨੂੰ ਵਧਾਉਣ ‘ਤੇ ਲੱਗਾ ਹੋਇਆ ਹੈ। ਹਾਲ ਦੇ ਸਮੇਂ ‘ਚ ਇਸ ਵਿੱਚ ਕਮੀ ਆਈ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ https://bit.ly/3108lxf
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ https://bit.ly/2RFjUBR

LEAVE A REPLY

Please enter your comment!
Please enter your name here