ਜਲੰਧਰ ਦੇ 8 ਇਲਾਕੇ ਕੀਤੇ ਗਏ ਹੌਟਸਪੋਟ, ਪੜ੍ਹੋ – ਕਿੱਥੇ-ਕਿੱਥੇ ਸਾਹਮਣੇ ਆ ਰਹੇ ਕੋਰੋਨਾ ਦੇ ਮਾਮਲੇ

    0
    2509

    ਜਲੰਧਰ . ਸ਼ਹਿਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਹੁਣ ਤਕ ਕੋਰੋਨਾ ਦੇ ਚਾਰ ਮਰੀਜਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਜਿਸ ਨਾਲ ਸ਼ਹਿਰ ਵਿਚ ਕੋਰੋਨਾ ਦੇ ਕੁੱਲ਼ 35 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਕਰਕੇ ਇਹਨਾਂ ਮਰੀਜਾਂ ਦੇ ਰਿਹਾਇਸ਼ੀ ਇਲਾਕਿਆ ਨੂੰ ਪ੍ਰਸਾਸ਼ਨ ਵਲੋਂ ਹੌਟਸਪੌਟ ਐਲ਼ਾਨਿਆ ਗਿਆ ਹੈ।

    ਜ਼ਿਕਰਯੋਗ ਹੈ ਕਿ ਹੌਟਸਪੋਟ ਇਲਾਕੇ ਉਹ ਹੁੰਦੇ ਹਨ, ਜਿੱਥੇ 6 ਤੋਂ ਵੱਧ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਉਂਦੇ ਹਨ। ਇਸ ਕਰਕੇ ਪ੍ਰਸ਼ਾਸਨ ਵਜੋਂ ਉਨ੍ਹਾਂ ਇਲਾਕਿਆਂ ਨੂੰ ਹੌਟਸਪੋਟ ਐਲਾਨਿਆ ਜਾਂਦਾ ਹੈ।

    ਪੜ੍ਹੋ ਇਹ ਹਨ ਜਲੰਧਰ ਦੇ ਹੌਟਸਪੌਟ ਇਲਾਕੇ ਜਿਨ੍ਹਾਂ ਵਿੱਚ ਕੋਰੋਨਾ ਮਰੀਜ਼ ਲਗਾਤਾਰ ਵੱਧ ਰਹੇ ਹਨ

    • ਭੈਰੋ ਬਾਜਾਰ-ਮਿੱਠਾ ਬਾਜਾਰ, ਰੈਣਕ ਬਾਜਾਰ, ਕਿਲ੍ਹਾ ਮੁਹੱਲਾ, ਅਟਾਰੀ ਬਾਜ਼ਰ, ਮਾਈ ਹੀਰਾ ਗੇਟ
    • ਪੁਰਾਣੀ ਸਬਜੀ ਮੰਡੀ– ਬਿਕਰਮਪੁਰਾ, ਚਰਨਜੀਤ ਪੁਰਾ, ਟੈਗੋਰ ਨਗਰ
    • ਮਕਸੂਦਾਂ ਤੇ ਆਲੇ-ਦੁਆਲੇ ਦਾ ਸਾਰਾ ਇਲਾਕਾ
    • ਨਿਜਾਤਮ ਨਗਰ ਤੇ ਆਲੇ-ਦੁਆਲੇ ਦਾ ਸਾਰਾ ਇਲਾਕਾ
    • ਬਸਤੀ ਦਾਨਸ਼ਮੰਦਾ
    • ਐਸਬੀਐਸ ਨਗਰ ਅਤੇ ਐਸਏਐਸ ਨਗਰ
    • ਨਰਾਇਣ ਨਗਰ
    • ਵਿਰਕ ਪਿੰਡ